ਦਿੱਲੀ, 22 ਜੁਲਾਈ 2025: Delhi-NCR weather: ਦਿੱਲੀ ਸਮੇਤ ਪੂਰੇ ਐਨਸੀਆਰ ‘ਚ ਸਾਵਣ ਮਹੀਨਾ ਨੇ ਮਾਨਸੂਨ ਪੂਰੀ ਤਰ੍ਹਾਂ ਮਿਹਰਬਾਨ ਨਜ਼ਰ ਆ ਰਿਹਾ ਹੈ। ਦਿੱਲੀ ‘ਚ ਅੱਜ ਸਵੇਰ ਤੋਂ ਹੀ ਬੱਦਲਵਾਈ ਛਾਈ ਹੋਈ ਹੈ ਅਤੇ ਉਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ।
ਦਿੱਲੀ ਦੇ ਧੌਲਾ ਕੁਆਂ ਅਤੇ ਗੁਰੂਗ੍ਰਾਮ ‘ਚ ਅਚਾਨਕ ਭਾਰੀ ਮੀਂਹ ਸ਼ੁਰੂ ਹੋ ਗਿਆ। ਜਿਸਦੇ ਚੱਲਦੇ ਮੀਂਹ ਕਾਰਨ ਲੋਕਾਂ ਨੂੰ ਵੱਡੀ ਰਾਹਤ ਮਿਲੀ। ਇਸ ਸਮੇਂ ਦਿੱਲੀ ਐਨਸੀਆਰ ‘ਚ ਕਵਾੜ ਯਾਤਰਾ ਚੱਲ ਰਹੀ ਹੈ। ਸ਼ਿਵ ਭਗਤਾਂ ਨੂੰ ਵੀ ਮੀਂਹ ਕਾਰਨ ਵੱਡੀ ਰਾਹਤ ਮਿਲੀ। ਜਿਕਰਯੋਗ ਹੈ ਕਿ ਗਾਜ਼ੀਆਬਾਦ ਦੇ ਗੁਲਧਰ ਰੈਪਿਡ ਸਟੇਸ਼ਨ ਦੇ ਨੇੜੇ ਭਾਰੀ ਮੀਂਹ ਪੈ ਰਿਹਾ ਹੈ।
ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 27.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 0.1 ਡਿਗਰੀ ਸੈਲਸੀਅਸ ਘੱਟ ਹੈ। ਪਿਛਲੇ 24 ਘੰਟਿਆਂ ‘ਚ ਹਵਾ ‘ਚ ਨਮੀ ਦਾ ਘੱਟੋ-ਘੱਟ ਪੱਧਰ 73 ਪ੍ਰਤੀਸ਼ਤ ਸੀ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਸੀ।
Read More: Weather Alert: ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ