Delhi: ਮਨੀਸ਼ ਸਿਸੋਦੀਆ ਨਵੇਂ ਘਰ ‘ਚ ਹੋਏ ਸ਼ਿਫਟ, ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ‘ਚ ਰਹਿਣਗੇ ਕੇਜਰੀਵਾਲ

3 ਅਕਤੂਬਰ 2024: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਡਾਕਟਰ ਰਾਜੇਂਦਰ ਪ੍ਰਸਾਦ ਰੋਡ ‘ਤੇ ਸਥਿਤ ਬੰਗਲਾ ਨੰਬਰ 32 ‘ਚ ਸ਼ਿਫਟ ਹੋ ਗਏ ਹਨ। ਨਵੇਂ ਘਰ ਵਿੱਚ ਜਾਣ ਤੋਂ ਪਹਿਲਾਂ ਸਿਸੋਦੀਆ ਨੇ ਘਰ ‘ਚ ਪੂਜਾ ਕਰਵਾਈ। ਏਬੀ-17 ਮਥੁਰਾ ਰੋਡ ਸਥਿਤ ਘਰ ਖਾਲੀ ਕਰਨ ਤੋਂ ਬਾਅਦ ਅੱਜ ਉਹ ਇੱਥੇ ਸ਼ਿਫਟ ਹੋ ਗਏ ਹਨ। ਇਹ ਬੰਗਲਾ ਅਧਿਕਾਰਤ ਤੌਰ ‘ਤੇ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਅਲਾਟ ਕੀਤਾ ਗਿਆ ਹੈ।

 

ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਖਾਲੀ ਕਰਨਗੇ ਅਤੇ ਲੁਟੀਅਨਜ਼ ਦਿੱਲੀ ਵਿੱਚ ਇੱਕ ਸੰਸਦ ਮੈਂਬਰ ਦੇ ਬੰਗਲੇ ਵਿੱਚ ਰਹਿਣਗੇ। ਕੇਜਰੀਵਾਲ ਆਪਣੇ ਪਰਿਵਾਰ ਨਾਲ ਪੰਜਾਬ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ‘ਤੇ ਰਹਿਣਗੇ, ਜੋ ਕਿ ਮੰਡੀ ਹਾਊਸ ਨੇੜੇ ਫਿਰੋਜ਼ਸ਼ਾਹ ਰੋਡ ‘ਤੇ ਹੈ।

Scroll to Top