ਚੰਡੀਗੜ੍ਹ, 27 ਅਗਸਤ 2024: ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਬੀਆਰਐਸ ਆਗੂ ਕੇ ਕਵਿਤਾ (K Kavita) ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ | ਸੁਪਰੀਮ ਕੋਰਟ ਨੇ ਅੱਜ ਨੂੰ ਕਥਿਤ ਦਿੱਲੀ ਸ਼ਰਾਬ ਨੀਤੀ ਘਪਲੇ ‘ਮਾਮਲੇ ਚ ਬੀਆਰਐਸ ਆਗੂ ਕੇ ਕਵਿਤਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਦਾ ਹੁਕਮ ਦਿੰਦੇ ਹੋਏ ਸੁਪਰੀਮ ਕੋਰਟ ਨੇ ਸੀਬੀਆਈ ਅਤੇ ਈਡੀ ਨੂੰ ਵੀ ਝਾੜ ਪਾਈ ਹੈ ਅਤੇ ਉਨ੍ਹਾਂ ਦੀ ਜਾਂਚ ਦੇ ਢੰਗ ‘ਤੇ ਸਵਾਲ ਖੜ੍ਹੇ ਕੀਤੇ ਹਨ। ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਦੀ ਧੀ ਅਤੇ ਬੀਆਰਐਸ ਦੀ ਐਮਐਲਸੀ ਕਵਿਤਾ 15 ਮਾਰਚ ਤੋਂ ਪੁਲਿਸ ਹਿਰਾਸਤ ‘ਚ ਹੈ।
ਫਰਵਰੀ 23, 2025 9:53 ਬਾਃ ਦੁਃ