Delhi : ਦਿੱਲੀ ਦੇ ਪੌਸ਼ ਇਲਾਕੇ ‘ਚ ਜਿਮ ਮਾਲਕ ਦਾ ਕ.ਤ.ਲ, ਸ਼ੂਟਰ ਨੇ ਸੜਕ ਕਿਨਾਰੇ ਚਲਾਈਆਂ ਗੋ.ਲੀ.ਆਂ

3 ਸਤੰਬਰ 2024: ਦਿੱਲੀ ਦੇ ਸਭ ਤੋਂ ਪੌਸ਼ ਖੇਤਰਾਂ ਵਿੱਚੋਂ ਇੱਕ ਗ੍ਰੇਟਰ ਕੈਲਾਸ਼ ਖੇਤਰ ਵਿੱਚ ਵੀਰਵਾਰ (12 ਸਤੰਬਰ) ਰਾਤ ਨੂੰ ਇੱਕ ਜਿਮ ਮਾਲਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ । ਦੱਸਿਆ ਜਾ ਰਿਹਾ ਹੀ ਕਿ ਇਹ ਘਟਨਾ ਰਾਤ ਕਰੀਬ 10:45 ਵਜੇ ਵਾਪਰੀ। ਸ਼ੂਟਰ ਨੇ ਜਿਮ ਮਾਲਕ ‘ਤੇ ਕਰੀਬ 6-8 ਗੋਲੀਆਂ ਚਲਾਈਆਂ।

ਉਹਨਾਂ ਨੂੰ ਮੈਕਸ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ 35 ਸਾਲਾ ਨਾਦਿਰ ਸ਼ਾਹ ਵਜੋਂ ਹੋਈ ਹੈ। ਉਹ ਸੀਆਰ ਪਾਰਕ ਦਾ ਰਹਿਣ ਵਾਲਾ ਸੀ ਅਤੇ ਸਾਂਝੇਦਾਰੀ ‘ਤੇ ਜਿਮ ਚਲਾਉਂਦਾ ਸੀ। ਉਸ ਖ਼ਿਲਾਫ਼ ਲੁੱਟ-ਖੋਹ ਸਮੇਤ ਚਾਰ ਕੇਸ ਦਰਜ ਹਨ।

ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਨਾਦਿਰ ਦਾ ਸਬੰਧ ਜੇਲ੍ਹ ਵਿੱਚ ਬੰਦ ਗੈਂਗਸਟਰ ਰੋਹਿਤ ਚੌਧਰੀ ਦੇ ਗਰੋਹ ਨਾਲ ਦੱਸਿਆ ਜਾਂਦਾ ਹੈ। ਰੋਹਿਤ ਚੌਧਰੀ ਗੈਂਗ ਅਤੇ ਲੋਰੇਸ਼ ਵਿਸ਼ਨੋਈ ਗੈਂਗ ਇੱਕ ਦੂਜੇ ਦੇ ਵਿਰੋਧੀ ਮੰਨੇ ਜਾਂਦੇ ਹਨ।

Scroll to Top