Delhi High Court

ਦਿੱਲੀ ਹਾਈ ਕੋਰਟ ਨੂੰ ਬੰ.ਬ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੇ ਕੋਰਟ ਕੰਪਲੈਕਸ ਖਾਲੀ ਕਰਵਾਇਆ

ਦਿੱਲੀ, 12 ਸਤੰਬਰ 2025: Delhi News: ਦਿੱਲੀ ਹਾਈ ਕੋਰਟ ਨੂੰ ਸ਼ੁੱਕਰਵਾਰ ਨੂੰ ਈਮੇਲ ਰਾਹੀਂ ਬੰ.ਬ ਦੀ ਧਮਕੀ ਮਿਲੀ। ਈਮੇਲ ਮਿਲਦੇ ਹੀ ਅਦਾਲਤੀ ਕੰਪਲੈਕਸ ‘ਚ ਹਫੜਾ-ਦਫੜੀ ਮਚ ਗਈ। ਸਾਵਧਾਨੀ ਵਜੋਂ ਹਾਈ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਜਾਂਚ ਏਜੰਸੀਆਂ ਤੁਰੰਤ ਪਹੁੰਚ ਗਈਆਂ ਹਨ।

ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ‘ਤੇ ਈਮੇਲ ਰਾਹੀਂ ਦਿੱਲੀ ਦੇ ਵੱਖ-ਵੱਖ ਸਕੂਲਾਂ ‘ਚ ਬੰ.ਬ ਦੀ ਧਮਕੀ ਮਿਲੀ ਹੈ। ਪਰ ਪੁਲਿਸ ਨੂੰ ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦਿੱਲੀ ਪੁਲਿਸ ਦੇ ਅੰਕੜਿਆਂ ਮੁਤਾਬਕ ਜਨਵਰੀ ਤੋਂ ਅਗਸਤ ਦੇ ਵਿਚਕਾਰ, ਦਿੱਲੀ-ਐਨਸੀਆਰ ਦੇ 100 ਤੋਂ ਵੱਧ ਵਿਦਿਅਕ ਸੰਸਥਾਵਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ‘ਚ ਡੀਪੀਐਸ ਵਸੰਤ ਵਿਹਾਰ, ਐਮਿਟੀ ਸਕੂਲ ਸਾਕੇਤ, ਸਲਵਾਨ ਪਬਲਿਕ ਸਕੂਲ, ਮਾਡਰਨ ਸਕੂਲ, ਵਸੰਤ ਵੈਲੀ ਸਕੂਲ, ਸੇਂਟ ਸਟੀਫਨਜ਼ ਕਾਲਜ ਅਤੇ ਸ਼੍ਰੀਰਾਮ ਕਾਲਜ ਆਫ਼ ਕਾਮਰਸ (ਐਸਆਰਸੀਸੀ) ਵਰਗੇ ਅਦਾਰੇ ਸ਼ਾਮਲ ਹਨ।

ਜੁਲਾਈ ‘ਚ ਚਾਰ ਦਿਨਾਂ ‘ਚ 50 ਤੋਂ ਵੱਧ ਸਕੂਲਾਂ ਨੂੰ ਝੂਠੇ ਬੰ.ਬ ਦੀ ਧਮਕੀ ਮਿਲੀ। 17 ਜੁਲਾਈ ਨੂੰ, ਪੁਲਿਸ ਨੇ ਇੱਕ 12 ਸਾਲ ਦੇ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਜਿਸਨੇ ਸੇਂਟ ਸਟੀਫਨ ਕਾਲਜ ਅਤੇ ਸੇਂਟ ਥਾਮਸ ਸਕੂਲ ਨੂੰ ਧਮਕੀ ਭਰੇ ਈ-ਮੇਲ ਭੇਜੇ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਸਾਰੀਆਂ ਧਮਕੀਆਂ ਝੂਠੀਆਂ ਸਾਬਤ ਹੋਈਆਂ ਹਨ, ਪਰ ਹਰ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ।

Read More: ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਨੂੰ ਮੁੜ ਤੋਂ ਮਿਲੀ ਬੰ.ਬ ਨਾਲ ਉਡਾਉਣ ਦੀ ਧਮਕੀ

Scroll to Top