ਦਿੱਲੀ, 19 ਅਪ੍ਰੈਲ 2023: ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ (Delhi Gurdwara Management Committee) ਦੇ ਅਧੀਨ ਆਉਂਦੀ ਗੁਰੂ ਤੇਗ ਬਹਾਦਰ ਸਰਾਂ ਵਿਖੇ ਨੌਜਵਾਨ ਵਿਦਿਆਰਥੀਆਂ ਵਲੋਂ ਦਸਤਾਰਾਂ ਸਜਾਈਆਂ ਗਈਆਂ ਅਤੇ ਭੇਂਟ ਵੀ ਕੀਤੀਆਂ ਗਈਆਂ ਹਨ | ਇਸ ਦੇ ਬਾਰੇ ਗੱਲ ਕਰਦੇ ਹੋਏ ਮਨਜੀਤ ਸਿੰਘ ਭੋਮਾ ਧਰਮ ਪ੍ਰਚਾਰ ਸਕੱਤਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਦੱਸਿਆ ਕਿ ਨੌਜਵਾਨ ਪਤਿਤਪੁਣੇ ਵੱਲ ਜਾ ਰਿਹਾ ਹੈ ਅਤੇ ਉਸ ਨੂੰ ਇਸ ਨਿਘਾਰ ਤੋਂ ਬਚਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਦਸਤਾਰ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ ਨੌਜਵਾਨ ਵਿਦਿਆਰਥੀਆਂ ਨੂੰ ਜਿੱਥੇ ਦਸਤਾਰਾਂ ਸਜਾਉਣਾ ਸਿਖਾਇਆ ਗਿਆ ਹੈ, ਉਥੇ ਹੀ ਉਨ੍ਹਾਂ ਨੂੰ ਦਸਤਾਰਾ ਭੇਂਟ ਵੀ ਕੀਤੀਆਂ ਗਈਆਂ ਹਨ | ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਉਪਰਾਲਾ ਇਸੇ ਤਰਾਂ ਜਾਰੀ ਰਹੇਗਾ ਤਾਂ ਜੋ ਨੌਜਵਾਨ ਦਸਤਾਰ ਦੀ ਮਹੱਤਤਾ ਨੂੰ ਸਮਝ ਸਕਣ ਅਤੇ ਸੋਹਣੀਆਂ ਦਸਤਾਰਾਂ ਸਿਰਾਂ ‘ਤੇ ਸਜਾ ਕੇ ਸਮਾਜ ਨੂੰ ਇਕ ਚੰਗਾ ਸੁਨੇਹਾ ਦੇ ਸਕਣ | ਭਵਿੱਖ ਵਿੱਚ ਸਿੱਖ ਵਿਦਿਆਰਥੀਆਂ ਨੂੰ ਕਮੇਟੀ ਵੱਲੋਂ ਦਸਤਾਰ ਮੁਫ਼ਤ ਭੇਂਟ ਕੀਤੀਆਂ ਜਾਣਗੀਆਂ |