ਚੰਡੀਗੜ੍ਹ, 25 ਨਵੰਬਰ 2024: ਦਿੱਲੀ ਦੀ ਆਪ ਸਰਕਾਰ (Delhi government) ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਜ਼ਾਰਾਂ ਬਜ਼ੁਰਗਾਂ ਲਈ ਅਹਿਮ ਫੈਸਲਾ ਲਿਆ ਹੈ | ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਦੇ ਲੱਖਾਂ ਬਜ਼ੁਰਗਾਂ ਨੂੰ ਪੈਨਸ਼ਨ ਮਿਲੇਗੀ। ਦਿੱਲੀ ਸਰਕਰ ਨੇ ਇਸ ਸੰਬੰਧੀ ਪੋਰਟਲ ਜਾਰੀ ਕਰ ਦਿੱਤਾ ਹੈ |
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 10 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਦਿੱਲੀ ਸਰਕਾਰ (Delhi government) ਨੇ ਦਿੱਲੀ ‘ਚ 80,000 ਬੁਢਾਪਾ ਪੈਨਸ਼ਨਾਂ ਖੋਲ੍ਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਬਜ਼ੁਰਗਾਂ ਲਈ ਪੈਨਸ਼ਨ ਮੁੜ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਸਾਰੇ ਰੁਕੇ ਹੋਏ ਕੰਮ ਮੁੜ ਸ਼ੁਰੂ ਕੀਤੇ ਜਾਣਗੇ। ਹੁਣ ਦਿੱਲੀ ਦੇ ਪੰਜ ਲੱਖ 30 ਹਜ਼ਾਰ ਤੋਂ ਵੱਧ ਬਜ਼ੁਰਗਾਂ ਨੂੰ 2500 ਰੁਪਏ ਤੱਕ ਦੀ ਪੈਨਸ਼ਨ ਮਿਲੇਗੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਅਸੀਂ ਦਿੱਲੀ ਦੇ ਬਜ਼ੁਰਗਾਂ ਲਈ ਇੱਕ ਖੁਸ਼ਖਬਰੀ ਲੈ ਕੇ ਆਏ ਹਾਂ। 80 ਹਜ਼ਾਰ ਬੁਢਾਪਾ ਪੈਨਸ਼ਨਾਂ ਖੋਲ੍ਹੀਆਂ ਜਾ ਰਹੀਆਂ ਹਨ। ਹੁਣ ਕੁੱਲ ਪੰਜ ਲੱਖ 30 ਹਜ਼ਾਰ ਬਜ਼ੁਰਗਾਂ ਨੂੰ ਪੈਨਸ਼ਨ ਮਿਲੇਗੀ। ਦਿੱਲੀ ਕੈਬਨਿਟ ਨੇ ਇਸ ਨੂੰ ਪਾਸ ਕਰ ਦਿੱਤਾ ਹੈ ਅਤੇ ਦਿੱਲੀ ਸਰਕਾਰ ਨੇ ਇਸ ‘ਚ ਸੁਧਾਰ ਕੀਤੇ ਹਨ। ਪਿਛਲੇ 24 ਘੰਟਿਆਂ ‘ਚ 10 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ।ਉਨ੍ਹਾਂ ਕਿਹਾ ਕਿ 2015 ‘ਚ ਸਰਕਾਰ ਬਣਨ ਤੋਂ ਬਾਅਦ ਅਸੀਂ ਪੈਨਸ਼ਨ ‘ਚ ਵਾਧਾ ਕੀਤਾ ਹੈ। ਦੇਸ਼ ‘ਚ ਸਭ ਤੋਂ ਵੱਧ ਪੈਨਸ਼ਨ ਦਿੱਲੀ ‘ਚ ਹੈ।
ਸੀ ਦੌਰਾਨ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ‘ਚ ਬਜ਼ੁਰਗਾਂ ਨੂੰ ਸਿਰਫ 500-1000 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ। ਸਿੰਗਲ ਇੰਜਣ ਸਰਕਾਰ ਦੇ ਤਹਿਤ ਦਿੱਲੀ ‘ਚ ਬਜ਼ੁਰਗਾਂ ਨੂੰ 2500 ਰੁਪਏ ਦਿੱਤੇ ਜਾਣਗੇ। ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਦਾ ਨੁਕਸਾਨ ਜ਼ਿਆਦਾ ਹੈ। ‘ਆਪ’ ਇੰਜਣ ਦਿੱਲੀ ਦੇ ਲੋਕਾਂ ਲਈ ਸਹੀ ਹੈ।