ਚੰਡੀਗੜ੍ਹ, 15 ਨਵੰਬਰ 2024: ਦਿੱਲੀ (Delhi) ਸਮੇਤ ਦੇਸ਼ ਕੇ ਕਈਂ ਸੂਬੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਹਨ | ਇਸ ਦੌਰਾਨ ਦਿੱਲੀ ‘ਚ ਲਗਾਤਾਰ ਵਧਦੇ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ ਸਰਕਾਰ ਨੇ ਸਰਕਾਰੀ ਦਫਤਰਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਸਮੇਂ ‘ਚ ਬਦਲਾਅ ਕਰਨ ਦਾ ਫੈਸਲਾ ਲਿਆ ਹੈ।
ਦਿੱਲੀ ਸਰਕਾਰ (Delhi Government) ਦੇ ਨਵੇਂ ਸਮੇਂ ਮੁਤਾਬਕ ਹੁਣ ਨਗਰ ਨਿਗਮ, ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦੇ ਦਫ਼ਤਰਾਂ ‘ਚ ਵੱਖ-ਵੱਖ ਸਮੇਂ ’ਤੇ ਕੰਮ ਹੋਣਗੇ। ਇਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੜਕਾਂ ‘ਤੇ ਟ੍ਰੈਫਿਕ ਜਾਮ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹੁਣ ਦਿੱਲੀ ਦੇ ਸਰਕਾਰੀ ਦਫਤਰ ਵੱਖ-ਵੱਖ ਥਾਵਾਂ ‘ਤੇ ਖੁੱਲ੍ਹਣਗੇ।
1. ਦਿੱਲੀ ਨਗਰ ਨਿਗਮ ਦਫਤਰ ਸਵੇਰੇ 8.30 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ।
2. ਕੇਂਦਰ ਸਰਕਾਰ ਦੇ ਕਰਮਚਾਰੀ ਸਵੇਰੇ 9 ਵਜੇ ਦਫ਼ਤਰ ਜਾਣਗੇ ਅਤੇ ਸ਼ਾਮ 5.30 ਵਜੇ ਤੱਕ ਕੰਮ ਕਰਨਗੇ।
3. ਦਿੱਲੀ ਸਰਕਾਰ ਦੇ ਕਰਮਚਾਰੀਆਂ ਸਵੇਰੇ 10 ਵਜੇ ਤੋਂ ਸ਼ਾਮ 6.30 ਵਜੇ ਕੰਮ ਕਰਨਗੇ ।
ਇਸਦੇ ਨਾਲ ਹੀ ਦਿੱਲੀ ‘ਚ ਔਸਤ ਹਵਾ ਗੁਣਵੱਤਾ ਸੂਚਕਾਂਕ (AQI) ਦੇ 424 ਤੱਕ ਪਹੁੰਚਣ ਦੇ ਨਾਲ ਕੇਂਦਰੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਦਿੱਲੀ-ਐਨਸੀਆਰ ‘ਚ ਗ੍ਰੇਡਡ ਰਿਸਪਾਂਸ ਸਿਸਟਮ (GRAP)-3 ਪਾਬੰਦੀਆਂ ਲਗਾਈਆਂ ਹਨ। ਦਿੱਲੀ ਵਿੱਚ ਛੋਟੇ ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਦਿੱਲੀ ਸਰਕਾਰ ਨੇ 5ਵੀਂ ਜਮਾਤ ਤੱਕ ਦੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਬੱਚਿਆਂ ਲਈ ਆਨਲਾਈਨ ਕਲਾਸਾਂ ਲਾਈਆਂ ਜਾਣਗੀਆਂ।