Manish Sisodia

Delhi Excise Policy Case: ਅਰਵਿੰਦ ਕੇਜਰੀਵਾਲ ਦਾ ਸਪੱਸ਼ਟੀਕਰਨ, “ਮੈਂ ਮਨੀਸ਼ ਸਿਸੋਦੀਆ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ”

ਚੰਡੀਗੜ੍ਹ, 26 ਜੂਨ 2024: ਸੀਬੀਆਈ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਕੇ ਹੇਠਲੀ ਅਦਾਲਤ ‘ਚ ਪੇਸ਼ ਕੀਤਾ | ਮੀਡੀਆ ‘ਚ ਖ਼ਬਰਾਂ ਸਨ ਕਿ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਨੀਤੀ ਨੂੰ ਲੈ ਕੇ ਮਨੀਸ਼ ਸਿਸੋਦੀਆ (Manish Sisodia) ‘ਤੇ ਦੋਸ਼ ਲਗਾਏ ਹਨ | ਇਨ੍ਹਾਂ ਚਰਚਾਵਾਂ ‘ਤੇ ਅਰਵਿੰਦ ਕੇਜਰੀਵਾਲ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਮਨੀਸ਼ ਸਿਸੋਦੀਆ ‘ਤੇ ਦੋਸ਼ ਲਗਾਉਣ ਦੀਆਂ ਖ਼ਬਰਾਂ ਗਲਤ ਹਨ ਅਤੇ ਇਹ ਮਹਿਜ਼ ਇੱਕ ਅਫ਼ਵਾਹ ਹੈ | ਉਨ੍ਹਾਂ ਕਿਹਾ ਮੇਰੇ ਵੱਲੋਂ ਆਬਕਾਰੀ ਨੀਤੀ ਮਾਮਲੇ ਦਾ ਸਾਰਾ ਦੋਸ਼ ਮਨੀਸ਼ ਸਿਸੋਦੀਆ ‘ਤੇ ਲਗਾਉਣ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ’’

Scroll to Top