Delhi Election Result

Delhi Election Result: ਰਾਜੌਰੀ ਗਾਰਡਨ ਸੀਟ ਤੋਂ ਮਨਜਿੰਦਰ ਸਿੰਘ ਸਿਰਸਾ 18190 ਵੋਟਾਂ ਨਾਲ ਜੇਤੂ

ਚੰਡੀਗੜ੍ਹ, 08 ਫਰਵਰੀ 2025: Delhi Election Result 2025: ਦਿੱਲੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ | ਭਾਜਪਾ ਨੇ 27 ਸਾਲ ਬਾਅਦ ਦਿੱਲੀ ਦੀ ਸੱਤਾ ਹਾਸਲ ਕੀਤੀ ਹੈ | ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ‘ਤੇ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਧਨਵੰਤੀ ਚੰਦੇਲਾ ਨੂੰ 18190 ਵੋਟਾਂ ਨਾਲ ਹਰਾ ਦਿੱਤਾ | ਮਨਜਿੰਦਰ ਸਿੰਘ ਸਿਰਸਾ ਨੂੰ ਕੁੱਲ 64132 ਵੋਟਾਂ ਮਿਲੀਆਂ ਹਨ |

ਜਿਕਰਯੋਗ ਹੈ ਕਿ ਰਾਜੌਰੀ ਗਾਰਡਨ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ‘ਚੋਂ ਇੱਕ ਬਹੁਤ ਚਰਚਿਤ ਸੀਟ ਸੀ। ਇਹ ਸੀਟ ਪੱਛਮੀ ਦਿੱਲੀ ਲੋਕ ਸਭਾ ਹਲਕੇ ‘ਚ ਆਉਂਦੀ ਹੈ। ਸੀਨੀਅਰ ਕਾਂਗਰਸ ਆਗੂ ਅਜੇ ਮਾਕਨ ਇਸ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ।

ਪਾਰਟੀ ਦੀ ਹਾਰ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਭਾਜਪਾ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ। ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਮਤ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ। ਅਸੀਂ ਸਿੱਖਿਆ, ਪਾਣੀ ਅਤੇ ਬਿਜਲੀ ਦੇ ਖੇਤਰ ‘ਚ ਕੰਮ ਕੀਤਾ ਹੈ। ਅਸੀਂ ਰਚਨਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ।

ਅਸੀਂ ਲੋਕਾਂ ਦੀ ਖੁਸ਼ੀ ਅਤੇ ਦੁੱਖ ‘ਚ ਮਦਦਗਾਰ ਹੋਵਾਂਗੇ। ਅਸੀਂ ਰਾਜਨੀਤੀ ਲਈ ਸੱਤਾ ‘ਚ ਨਹੀਂ ਆਏ। ਅਸੀਂ ਲੋਕਾਂ ਦੀਆਂ ਖੁਸ਼ੀਆਂ ਅਤੇ ਦੁੱਖ ਸਾਂਝੇ ਕਰਨ ਆਏ ਹਾਂ। ਮੈਂ ਤੁਹਾਡੇ ਸਾਰੇ ਵਰਕਰਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਉਨ੍ਹਾਂ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ।

Read More: Delhi Election Result: ਦਿੱਲੀ ਚੋਣਾਂ ‘ਚ ਆਤਿਸ਼ੀ ਨੇ ਕਾਲਕਾਜੀ ਵਿਧਾਨ ਸੀਟ ਤੋਂ ਚੋਣ ਜਿੱਤੀ

Scroll to Top