ਚੰਡੀਗੜ੍ਹ, 08 ਫਰਵਰੀ 2025: Delhi Election Result 2025: ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ ਹਾਸਲ ਕਰ ਲਿਆ ਹੈ। ਭਾਜਪਾ 45 ਸੀਟਾਂ ‘ਤੇ ਅੱਗੇ ਹੈ। ਆਮ ਆਦਮੀ ਪਾਰਟੀ 25 ਸੀਟਾਂ ‘ਤੇ ਅੱਗੇ ਹੈ। ਕੁਝ ਸੀਟਾਂ ‘ਤੇ ਕਰੀਬੀ ਮੁਕਾਬਲਾ ਹੈ। ਕਦੇ ਭਾਜਪਾ ਅਤੇ ਕਦੇ ‘ਆਪ’ ਲੀਡ ਹਾਸਲ ਕਰ ਰਹੀ ਹੈ।
ਦੂਜੇ ਪਾਸੇ ਦਿੱਲੀ ਪ੍ਰਦੇਸ਼ ਕਾਂਗਰਸ ਦਫ਼ਤਰ ‘ਚ ਸਨਾਟਾ ਛਾਇਆ ਹੋਇਆ ਹੈ। ਗਿਣਤੀ ਦੇ ਰੁਝਾਨ ਵਧਣ ਨਾਲ ਕਾਂਗਰਸ ਦਫ਼ਤਰ ਸੁੰਨਸਾਨ ਦਿਖਾਈ ਦਿੱਤਾ। ਇਸ ਤੋਂ ਇਲਾਵਾ ਕੇਜਰੀਵਾਲ ਅਤੇ ਆਤਿਸ਼ੀ ਸਰਕਾਰਾਂ ‘ਚ ਮੰਤਰੀ ਰਹੇ ਕੈਲਾਸ਼ ਗਹਿਲੋਤ ਬਿਜਵਾਸਨ ਸੀਟ ਤੋਂ 6685 ਵੋਟਾਂ ਨਾਲ ਅੱਗੇ ਹਨ। ਉਹ ਦਿੱਲੀ ਇਲੈਕਸ਼ਨ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਏ ਸਨ।
ਪਟਪੜਗੰਜ ਵਿਧਾਨ ਸਭਾ ਸੀਟ ‘ਤੇ ਛੇ ਦੌਰਾਂ ਤੋਂ ਬਾਅਦ ਭਾਜਪਾ ਦੇ ਰਵਿੰਦਰ ਸਿੰਘ ਨੇਗੀ 12822 ਵੋਟਾਂ ਨਾਲ ਅੱਗੇ ਹਨ। ਇਸਦੇ ਨਾਲ ਹੀ ਕ੍ਰਿਸ਼ਨਾ ਨਗਰ ਵਿਧਾਨ ਸਭਾ ਸੀਟ ਤੋਂ ਚਾਰ ਦੌਰਾਂ ਤੋਂ ਬਾਅਦ ਭਾਜਪਾ ਦੇ ਡਾ. ਅਨਿਲ ਗੋਇਲ 7488 ਵੋਟਾਂ ਨਾਲ ਅੱਗੇ ਹਨ |
ਉੱਤਮ ਨਗਰ ਸੀਟ ‘ਤੇ ਭਾਜਪਾ 3200 ਵੋਟਾਂ ਨਾਲ ਅੱਗੇ।
ਨਜਫਗੜ੍ਹ ਸੀਟ ‘ਤੇ ਭਾਜਪਾ 12800 ਵੋਟਾਂ ਨਾਲ ਅੱਗੇ।
ਵਿਕਾਸਪੁਰੀ ਸੀਟ ‘ਤੇ ਭਾਜਪਾ 4387 ਵੋਟਾਂ ਨਾਲ ਅੱਗੇ।
ਦਿੱਲੀ ਦੀ ਨਜਫਗੜ੍ਹ ਸੀਟ ‘ਤੇ ਭਾਜਪਾ 12,600 ਵੋਟਾਂ ਨਾਲ ਅੱਗੇ ਹੈ।
ਵਿਕਾਸਪੁਰੀ ਸੀਟ ‘ਤੇ ਭਾਜਪਾ 4400 ਵੋਟਾਂ ਨਾਲ ਅੱਗੇ ਹੈ।
ਉੱਤਮਨਗਰ ਸੀਟ ‘ਤੇ ਭਾਜਪਾ 4900 ਵੋਟਾਂ ਨਾਲ ਅੱਗੇ।
ਤ੍ਰਿਲੋਕਪੁਰੀ ਵਿਧਾਨ ਸਭਾ ਸੀਟ ‘ਤੇ 5 ਦੌਰਾਂ ਤੋਂ ਬਾਅਦ, ‘ਆਪ’ (ਅੰਜਨਾ ਪਾਰਚਾ) 11132 ਵੋਟਾਂ ਨਾਲ ਅੱਗੇ ਹੈ।
ਦਵਾਰਕਾ ਸੀਟ ‘ਤੇ ਭਾਜਪਾ 2900 ਵੋਟਾਂ ਨਾਲ ਅੱਗੇ ਹੈ।
ਪਾਲਮ ਵਿਹਾਰ ਸੀਟ ‘ਤੇ ਭਾਜਪਾ 1440 ਵੋਟਾਂ ਨਾਲ ਅੱਗੇ ਹੈ।
ਦਿੱਲੀ ਚੋਣਾਂ ਦੇ ਰੁਝਾਨਾਂ ਬਾਰੇ ਅੰਨਾ ਹਜ਼ਾਰੇ ਨੇ ਕਿਹਾ ਕਿ ਚੋਣ ਲੜਦੇ ਸਮੇਂ ਉਮੀਦਵਾਰ ਲਈ ਸ਼ੁੱਧ ਆਚਰਣ, ਸ਼ੁੱਧ ਵਿਚਾਰ, ਬੇਦਾਗ ਜੀਵਨ ਅਤੇ ਤਿਆਗ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਉਮੀਦਵਾਰ ‘ਚ ਇਹ ਗੁਣ ਹਨ, ਤਾਂ ਵੋਟਰਾਂ ਨੂੰ ਉਸ ‘ਚ ਭਰੋਸਾ ਹੁੰਦਾ ਹੈ। ਮੈਂ ਉਸਨੂੰ ਵਾਰ-ਵਾਰ ਦੱਸਦਾ ਰਿਹਾ, ਪਰ ਇਹ ਉਸਦੇ ਮਨ ‘ਚ ਨਹੀਂ ਆਇਆ ਅਤੇ ਉਹ ਸ਼ਰਾਬ ਲੈ ਆਇਆ। ਸ਼ਰਾਬ ਦਾ ਅਰਥ ਹੈ ਦੌਲਤ ਨਾਲ ਸੰਬੰਧ।
Read More: Delhi Election Result: ਦਿੱਲੀ ਚੋਣਾਂ ‘ਚ ਗ੍ਰੇਟਰ ਕੈਲਾਸ਼ ਸੀਟ ‘ਤੇ ਫਸਿਆ ਪੇਚ, ਜਾਣੋ ਕੌਣ ਅੱਗੇ