Delhi Election Result 2025

Delhi Election Result 2025: ਦਿੱਲੀ ਚੋਣਾਂ ‘ਚ ਹੁਣ ਤੱਕ ਭਾਜਪਾ 42 ਸੀਟਾਂ ‘ਤੇ ਅੱਗੇ, BJP ਦੀ 27 ਸਾਲਾਂ ਬਾਅਦ ਸੱਤਾ ‘ਚ ਵਾਪਸੀ

ਚੰਡੀਗੜ੍ਹ, 08 ਫਰਵਰੀ 2025: (Delhi Election Result 2025 ਦਿੱਲੀ ਇਲੈਕਸ਼ਨ) : ਰਾਜਧਾਨੀ ਦਿੱਲੀ ‘ਚ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਜਾਰੀ ਹੈ। 70 ਸੀਟਾਂ ਲਈ 699 ਉਮੀਦਵਾਰ ਚੋਣ ਮੈਦਾਨ ‘ਚ ਹਨ। 5 ਫਰਵਰੀ ਨੂੰ 13 ਹਜ਼ਾਰ ਤੋਂ ਵੱਧ ਬੂਥਾਂ ‘ਤੇ ਕੁੱਲ 60.54 ਪ੍ਰਤੀਸ਼ਤ ਵੋਟਿੰਗ ਹੋਈ। ਇਹ ਚੋਣ ਨਤੀਜਿਆਂ ‘ਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਟੱਕਰ ਹੈ | ਕਾਂਗਰਸ ਅਜੇ ਵੀ ਖਾਤਾ ਨਹੀਂ ਖੋਲ੍ਹ ਸਕੀ |

ਦਿੱਲੀ ਇਲੈਕਸ਼ਨ 2025 ਦੇ ਰੁਝਾਨਾਂ ‘ਚ ਭਾਜਪਾ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸ ਆਉਂਦੀ ਦਿਖਾਈ ਦੇ ਰਹੀ ਹੈ। 10:30 ਵਜੇ ਤੱਕ ਦੇ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ 42 ਸੀਟਾਂ ‘ਤੇ ਅਤੇ ਆਮ ਆਦਮੀ ਪਾਰਟੀ (ਆਪ) 28 ਸੀਟਾਂ ‘ਤੇ ਅੱਗੇ ਹੈ। ਇਸ ਤੋਂ ਪਹਿਲਾਂ 1993 ‘ਚ ਭਾਜਪਾ ਨੇ ਦਿੱਲੀ ਵਿੱਚ ਸਰਕਾਰ ਬਣਾਈ ਸੀ।

Delhi election result

ਦੂਜੇ ਪਾਸੇ ਨਿਊਜ਼ ਚੈਨਲਾਂ ‘ਤੇ ਆ ਰਹੇ ਰੁਝਾਨਾਂ ਅਨੁਸਾਰ, ਭਾਜਪਾ 44 ਸੀਟਾਂ ‘ਤੇ ਅਤੇ ‘ਆਪ’ 26 ਸੀਟਾਂ ‘ਤੇ ਅੱਗੇ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਅੱਗੇ ਚੱਲ ਰਹੇ ਹਨ, ਪਹਿਲਾਂ ਉਹ ਪਿੱਛੇ ਸਨ। ‘ਆਪ’ ਸਰਕਾਰ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਿੱਛੇ ਚੱਲ ਰਹੇ ਹਨ।

Read More: Delhi Election Result: ਹੁਣ ਤੱਕ ਦੇ ਰੁਝਾਨਾਂ ‘ਚ ਕੇਜਰੀਵਾਲ ਤੇ ਸਿਸੋਦੀਆ ਅੱਗੇ, ਆਤਿਸ਼ੀ ਪੱਛੜੀ

Scroll to Top