2 ਫਰਵਰੀ 2025: ਜਿਵੇ ਕਿ ਸਭ ਨੂੰ ਹੀ ਪਤਾ ਹੈ ਕਿ ਦਿੱਲੀ ਦੇ ਵਿਚ ਚੋਣਾਂ ਹੋਣ ਜਾ ਰਿਹਾ ਹਨ, ਉਥੇ ਹੀ ਦੱਸ ਦੇਈਏ ਕਿ ਦਿੱਲੀ ਪੁਲਿਸ (delhi police) ਵੱਲੋਂ ਬੀਤੀ ਰਾਤ ਦਿੱਲੀ ਵਿੱਚ ਪੰਜਾਬ ਦੇ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਗਿਆ, ਦੱਸ ਦੇਈਏ ਕਿ ਪੁਲਿਸ ਦੇ ਵੱਲੋਂ ਪੱਤਰਕਾਰਾਂ ਨੂੰ ਸਾਰੀ ਰਾਤ ਠਾਣੇ ਦੇ ਅੰਦਰ ਹੀ ਬਿਠਾ ਕੇ ਰੱਖਿਆ ਗਿਆ|
ਉਥੇ ਹੀ ਜਾਣਕਾਰੀ ਮਿਲੀ ਹੈ ਕਿ ਆਈਡੀ ਦਿਖਾਉਣ ਦੇ ਬਾਵਜੂਦ ਵੀ ਦਿੱਲੀ ਪੁਲਿਸ ਨੇ ਪੱਤਰਕਾਰਾਂ ਨੂੰ ਰਿਪੋਰਟਿੰਗ (reporting) ਕਰਨ ਤੋਂ ਰੋਕਿਆ, ਅਤੇ ਸਾਰੀ ਰਾਤ ਥਾਣੇ ‘ਚ ਪੰਜਾਬ ਦੇ ਪੱਤਰਕਾਰ ਰੱਖੇ| ਜੋ ਕਿ ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ।
ਦੱਸ ਦੇਈਏ ਕਿ ਚੋਣ ਕਵਰੇਜ ਲਈ ਪੱਤਰਕਾਰਾਂ ਅਤੇ ਕੈਮਰਾਮੈਨਾਂ ਨੂੰ ਸਾਰੀ ਰਾਤ ਥਾਣੇ ਵਿੱਚ ਰੱਖਣਾ ਵੀ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ, ਜਿਸ ਵਿੱਚ ਉਨ੍ਹਾਂ ਦੇ ਸਾਮਾਨ ਨੂੰ ਜ਼ਬਤ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਦੁਆਰਾ ਦਿਖਾਏ ਗਏ ਪਛਾਣ ਪੱਤਰਾਂ ਨੂੰ ਅਣਡਿੱਠਾ ਕਰ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਨੂੰ ਇਹ ਸਮਝਣਾ ਪਵੇਗਾ ਕਿ ਦਿੱਲੀ ਤੋਂ ਬਾਅਦ, ਚੰਡੀਗੜ੍ਹ ਦੇਸ਼ ਦਾ ਇੱਕੋ ਇੱਕ ਅਜਿਹਾ ਖੇਤਰ ਹੈ ਜਿੱਥੇ ਪੱਤਰਕਾਰ ਦੇਸ਼ ਦੀ ਰਾਜਨੀਤੀ ਦੀ ਕਵਰੇਜ ਦਿੰਦੇ ਹਨ, ਜਿਸ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਪੱਧਰ ਦੇ ਪੱਤਰਕਾਰ ਚੰਡੀਗੜ੍ਹ ਤੋਂ ਵੀ ਕਵਰੇਜ ਕਰਦੇ ਹਨ ਅਤੇ ਨਾ ਸਿਰਫ਼ ਦਿੱਲੀ ਵਿੱਚ, ਸਗੋਂ ਉਹ ਵਿਦੇਸ਼ਾਂ ਤੋਂ ਵੀ ਪੱਤਰਕਾਰੀ ਕਰਦੇ ਹਨ।
ਅਜਿਹੀ ਸਥਿਤੀ ਵਿੱਚ, ਦਿੱਲੀ ਪੁਲਿਸ ਦਾ ਇਹ ਬਿਆਨ ਹੈ ਕਿ ਉਹ ਬਾਹਰੋਂ ਦਿੱਲੀ ਕਿਉਂ ਆ ਰਹੇ ਹਨ ਅਤੇ ਪੱਤਰਕਾਰੀ ਕਿਉਂ ਕਰ ਰਹੇ ਹਨ, ਇਹ ਵੀ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ।
ਜਿੱਥੇ ਹੁਣ ਚੰਡੀਗੜ੍ਹ ਪ੍ਰੈਸ ਕਲੱਬ ਵੀ ਇਸ ਘਟਨਾ ਨੂੰ ਨਿੰਦਣਯੋਗ ਕਰਾਰ ਕਰ ਰਿਹਾ ਹੈ, ਇਸ ਅਣਮਨੁੱਖੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹੈ, ਉੱਥੇ ਹੀ ਦੂਜੇ ਪਾਸੇ ਇਹ ਸੀਨੀਅਰ ਅਧਿਕਾਰੀਆਂ ਅਤੇ ਚੋਣ ਕਮਿਸ਼ਨ ਤੋਂ ਇਸ ਮਾਮਲੇ ਵਿੱਚ ਕਾਰਵਾਈ ਦੀ ਵੀ ਉਮੀਦ ਕਰਦਾ ਹੈ।
Read More: Delhi: ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ, ‘ਆਪ’ ਵਰਕਰਾਂ ਲਈ ਸੁਰੱਖਿਆ ਦੀ ਕੀਤੀ ਮੰਗ