Delhi Elections Voting

Delhi Election 2025: ਵੋਟਿੰਗ ਦੌਰਾਨ ਸੀਲਪੁਰ ‘ਚ ਹੰਗਾਮਾ, ਜਾਣੋ 11 ਵਜੇ ਤੱਕ ਕਿੰਨੀ ਵੋਟਿੰਗ ਹੋਈ ?

ਚੰਡੀਗੜ੍ਹ, 05 ਫਰਵਰੀ 2025: Delhi Election Voting 2025: ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ 13,766 ਪੋਲਿੰਗ ਸਟੇਸ਼ਨਾਂ ‘ਤੇ ਹੋਵੇਗੀ। ਪੋਲਿੰਗ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।

ਵੋਟਿੰਗ  (Delhi Elections Voting) ਦੌਰਾਨ ਸੀਲਪੁਰ ‘ਚ ਭਾਜਪਾ ਨੇ ਆਮ ਆਦਮੀ ਪਾਰਟੀ ‘ਤੇ ਵੋਟਿੰਗ ‘ਚ ਧਾਂਦਲੀ ਦਾ ਦੋਸ਼ ਲਗਾਇਆ ਹੈ। ਸੀਲਮਪੁਰ ਵਿਧਾਨ ਸਭਾ ਦੇ ਆਰੀਅਨ ਪਬਲਿਕ ਸਕੂਲ ‘ਚ ਜਾਅਲੀ ਵੋਟਿੰਗ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਹਲਕੀ ਹੰਗਾਮਾ ਹੋਇਆ। ਕੁਝ ਲੋਕਾਂ ਨੇ ਬੁਰਕਾ ਪਹਿਨਣ ਵਾਲੀਆਂ ਔਰਤਾਂ ‘ਤੇ ਜਾਅਲੀ ਵੋਟਿੰਗ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਕੁਝ ਸਮੇਂ ਲਈ ਬਹਿਸ ਹੋਈ ਅਤੇ ਬਾਅਦ ‘ਚ ਮਾਮਲਾ ਸ਼ਾਂਤ ਹੋ ਗਿਆ।

ਸਾਬਕਾ ਸੀਜੇਆਈ ਡੀਵਾਈ ਚੰਦਰਚੂੜ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਬੂਥ ਨੰਬਰ 29 ਅਤੇ 48, ਲਾਇਨਜ਼ ਵਿਦਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ, “ਲੋਕਤੰਤਰ ਵਿੱਚ ਹਰ ਚੋਣ ਮਹੱਤਵਪੂਰਨ ਹੁੰਦੀ ਹੈ… ਨੌਜਵਾਨ ਵੋਟਰਾਂ ਨੂੰ ਅੱਗੇ ਆ ਕੇ ਆਪਣੀ ਵੋਟ ਪਾਉਣੀ ਚਾਹੀਦੀ ਹੈ।”

‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੇਡੀ ਇਰਵਿਨ ਸੀਨੀਅਰ ਸੈਕੰਡਰੀ ਸਕੂਲ ‘ਚ ਆਪਣੀ ਵੋਟ ਪਾਈ। ਉਨ੍ਹਾਂ ਨੇ ਮਾਤਾ-ਪਿਤਾ, ਪਤਨੀ ਅਤੇ ਪੁੱਤਰ ਨੇ ਵੀ ਇੱਥੇ ਵੋਟ ਪਾਈ। ਨਵੀਂ ਦਿੱਲੀ ਹਲਕੇ ਤੋਂ ਮੌਜੂਦਾ ਵਿਧਾਇਕ ਕਾਂਗਰਸ ਦੇ ਸੰਦੀਪ ਦੀਕਸ਼ਿਤ ਅਤੇ ਭਾਜਪਾ ਦੇ ਪਰਵੇਸ਼ ਵਰਮਾ ਦੇ ਵਿਰੁੱਧ ਚੋਣ ਲੜ ਰਹੇ ਹਨ।

ਇਸ ਦੌਰਾਨ, ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ, “ਦਿੱਲੀ ਦੇ ਲੋਕ ਬਹੁਤ ਬੁੱਧੀਮਾਨ ਹਨ। ਸਾਨੂੰ ਉਨ੍ਹਾਂ ‘ਤੇ ਪੂਰਾ ਵਿਸ਼ਵਾਸ ਹੈ। ਉਹ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਨਗੇ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਦਿੱਲੀ ਦੇ ਲੋਕ ਸਹੀ ਚੋਣ ਕਰਨਗੇ।”

ਸਵੇਰੇ 11 ਵਜੇ ਤੱਕ 19.95 ਪ੍ਰਤੀਸ਼ਤ ਪੋਲਿੰਗ

ਕੇਂਦਰੀ ਦਿੱਲੀ – 16.46%
ਪੂਰਬੀ ਦਿੱਲੀ – 20.03%
ਨਵੀਂ ਦਿੱਲੀ – 16.80%
ਉੱਤਰੀ ਦਿੱਲੀ – 18.63%
ਉੱਤਰ ਪੂਰਬੀ ਦਿੱਲੀ-24.87%
ਉੱਤਰ ਪੱਛਮੀ ਦਿੱਲੀ – 19.75%
ਸ਼ਾਹਦਰਾ – 23.30%
ਦੱਖਣੀ ਦਿੱਲੀ – 19.75%
ਦੱਖਣ-ਪੂਰਬੀ ਦਿੱਲੀ – 19.66%
ਦੱਖਣ-ਪੱਛਮੀ ਦਿੱਲੀ – 21.90%
ਪੱਛਮੀ ਦਿੱਲੀ – 17.67%

Read More: Delhi Election Voting: ਦਿੱਲੀ ਵਿਧਾਨ ਸਭਾ ਚੋਣਾਂ ਲਈ ਸਵੇਰ 9 ਵਜੇ ਤੱਕ 8.10 ਫੀਸਦੀ ਵੋਟਿੰਗ ਦਰਜ

Scroll to Top