ਚੰਡੀਗੜ੍ਹ, 03 ਫਰਵਰੀ 2025: Delhi Election 2025: ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਪ੍ਰਚਾਰ 3 ਫਰਵਰੀ ਨੂੰ ਸ਼ਾਮ 5 ਵਜੇ ਸਮਾਪਤ ਹੋ ਗਿਆ ਹੈ | ਚੋਣਾਂ ਨੂੰ ਲੈ ਕੇ ਕਈ ਦਿਨਾਂ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਇੱਕ ‘ਚ ਚੋਣ ਪ੍ਰਚਾਰ ਕੀਤਾ | ਹੁਣ ਵੋਟਿੰਗ 5 ਫਰਵਰੀ ਨੂੰ ਹੋਵੇਗੀ ਅਤੇ ਨਤੀਜੇ 8 ਫਰਵਰੀ 2025 ਨੂੰ ਐਲਾਨੇ ਜਾਣਗੇ।
ਕਾਂਗਰਸ ਨੇ 2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਪ੍ਰਵੇਸ਼ ਕੀਤਾ ਹੈ | ਹਾਲਾਂਕਿ ਕਾਂਗਰਸ ਨੂੰ 2015 ਅਤੇ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਸੀ | ਕਾਂਗਰਸ ਨੇ ਆਪਣੇ ਆਪ ਨੂੰ ਭਾਜਪਾ ਦੀ ਬਜਾਏ ‘ਆਪ’ ਲਈ ਇੱਕ ਚੁਣੌਤੀ ਵਜੋਂ ਸਥਾਪਿਤ ਕੀਤਾ ਹੈ, ਜੋ ਕਿ ਪਿਛਲੇ ਦੋ ਕਾਰਜਕਾਲਾਂ ਤੋਂ ਦਿੱਲੀ ਵਿਧਾਨ ਸਭਾ ‘ਚ ਇਕਲੌਤੀ ਵਿਰੋਧੀ ਧਿਰ ਸੀ। ਕਾਂਗਰਸੀ ਆਗੂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਹੋਰ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਦਿੱਲੀ ਦੀਆਂ 70 ਸੀਟਾਂ ‘ਤੇ ਤਿਕੋਣੀ ਮੁਕਾਬਲਾ ਹੈ, ਪਰ ਕੁਝ ਹਲਕਿਆਂ ‘ਚ ਅਸਲ ਲੜਾਈ ‘ਆਪ’ ਅਤੇ ਕਾਂਗਰਸ ਵਿਚਕਾਰ ਹੈ ਅਤੇ ਇਹ ਸਪੱਸ਼ਟ ਹੈ ਕਿਉਂਕਿ ਕਾਂਗਰਸ, ਜੋ ਕਿ ਇੱਕ ਦਹਾਕੇ ਤੋਂ ਨਿਸ਼ਕਿਰਿਆ ਹੈ, ਪ੍ਰਸੰਗਿਕਤਾ ਲਈ ਲੜ ਰਹੀ ਹੈ। ਰਣਨੀਤਕ ਤੌਰ ‘ਤੇ ਇਹ ਦਿੱਲੀ ਦੀਆਂ ਲਗਭਗ 20-25 ਸੀਟਾਂ ‘ਤੇ ਕੇਂਦ੍ਰਿਤ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਦਲਿਤ ਅਤੇ ਮੁਸਲਿਮ ਬਹੁਲ ਸੀਟਾਂ ‘ਤੇ ਆਪਣੀਆਂ ਰੈਲੀਆਂ ਰਾਹੀਂ ਸੰਵਿਧਾਨ ਅਤੇ ਰਾਖਵੇਂਕਰਨ ‘ਤੇ ਜ਼ੋਰ ਦੇਣ ਦਾ ਸੁਨੇਹਾ ਸਭ ਕੁਝ ਕਹਿੰਦਾ ਹੈ।
ਅੱਜ ਨਵੀਂ ਦਿੱਲੀ ਵਿਧਾਨ ਸਭਾ (Delhi Election 2025) ਹਲਕੇ ਤੋਂ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਨੇ ਕਿਹਾ, “8 ਫਰਵਰੀ ਤੋਂ ਬਾਅਦ ਪਹਿਲੀ ਐਨਡੀਐਮਸੀ ਕੌਂਸਲ ਮੀਟਿੰਗ ‘ਚ ਅਸੀਂ ਤਾਲਕਟੋਰਾ ਸਟੇਡੀਅਮ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਸਟੇਡੀਅਮ ਰੱਖਾਂਗੇ।”
Read More: Delhi: ਅਰਵਿੰਦ ਕੇਜਰੀਵਾਲ ਨੇ ਕੀਤਾ ਦਾਅਵਾ, ਵੋਟ ਪਾਉਣ ਤੋਂ ਪਹਿਲਾਂ ਹੀ ਉਂਗਲਾਂ ‘ਤੇ ਨਿਸ਼ਾਨ ਲਗਾਉਣਾ ਚਾਹੁੰਦੀ