ਚੰਡੀਗੜ੍ਹ, 28 ਜੂਨ 2024: ਦੇਸ਼ ਦੀ ਰਾਜਧਾਨੀ ਦਿੱਲੀ (Delhi) ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਭਾਰੀ ਬਾਰਿਸ਼ ਹੋ ਰਹੀ ਹੈ | ਇਸਦੇ ਚੱਲਦੇ ਦਿੱਲੀ ਦੀਆਂ ਕਈ ਥਾਵਾਂ ‘ਤੇ ਪਾਣੀ ਭਰ ਗਿਆ ਅਤੇ ਹੜ੍ਹ ਵਰਗ ਹਲਾਤ ਬਣੇ ਹੋਏ ਹਨ |
ਦਿੱਲੀ ਐਨ.ਸੀ ਆਰ (Delhi) ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਸੜਕਾਂ ਅਤੇ ਘਰਾਂ ‘ਚ ਪਾਣੀ ਭਰ ਗਿਆ ਹੈ ਅਤੇ ਕਈ ਥਾਵਾਂ ‘ਤੇ ਵਾਹਨ ਪਾਣੀ ‘ਚ ਡੁੱਬ ਗਏ ਹਨ |ਇਸਦੇ ਨਾਲ ਹੀ ਮਯੂਰ ਵਿਹਾਰ ਇਲਾਕੇ ‘ਚ ਸੜਕ ‘ਤੇ ਪਾਣੀ ਭਰ ਜਾਣ ਕਾਰਨ ਭਾਰੀ ਟ੍ਰੈਫਿਕ ਜਾਮ ਹੋ ਗਿਆ। ਕਈ ਮੈਟਰੋ ਸਟੇਸ਼ਨ ਵੀ ਪ੍ਰਭਾਵਿਤ ਹੋਏ ਹਨ | ਇਸ ਬਾਰਿਸ਼ ਨਾਲ ਦਿੱਲੀ ਦੀ ਹਵਾ ਗੁਣਵੱਤਾ ‘ਚ ਵੀ ਸੁਧਾਰ ਹੋਇਆ ਹੈ | ਜ਼ਿਆਦਾਤਰ ਥਾਵਾਂ ‘ਤੇ ਔਸਤ AQI 50 ਦੇ ਨੇੜੇ ਹੈ, ਜਦੋਂ ਕਿ ਕੁਝ ਥਾਵਾਂ ‘ਤੇ 50 ਤੋਂ ਘੱਟ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮਿਨਸ-1 ‘ਤੇ ਭਾਰੀ ਮੀਂਹ ਕਾਰਨ ਛੱਤ ਡਿੱਗ ਗਈ ਅਤੇ ਉਥੇ ਮੌਜੂਦ ਕਈ ਕਾਰਾਂ ਦੱਬ ਗਈਆਂ। ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ 6 ਜਣੇ ਜ਼ਖਮੀ ਹੋ ਗਏ।