CM Arvind Kejriwal

Delhi: ਦਿੱਲੀ ਹਾਈ ਕੋਰਟ ਵੱਲੋਂ CM ਕੇਜਰੀਵਾਲ ਦੀ ਪਟੀਸ਼ਨ ‘ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੇ ED ਨੂੰ ਨੋਟਿਸ ਜਾਰੀ

ਚੰਡੀਗੜ੍ਹ, 08 ਜੁਲਾਈ 2024: ਦਿੱਲੀ ਹਾਈ ਕੋਰਟ ਨੇ ਸੀਐੱਮ ਅਰਵਿੰਦ ਕੇਜਰੀਵਾਲ (CM Arvind Kejriwal) ਦੀ ਪਟੀਸ਼ਨ ‘ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਅਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਕੇਜਰੀਵਾਲ ਨੇ ਜੇਲ੍ਹ ਅਧਿਕਾਰੀਆਂ ਨੂੰ ਨਿਆਂਇਕ ਹਿਰਾਸਤ ਦੇ ਸਮੇਂ ਦੌਰਾਨ ਵਕੀਲਾਂ ਨਾਲ ਦੋ ਹੋਰ ਬੈਠਕ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।

ਅੱਜ ਸੁਣਵਾਈ ਦੌਰਾਨ ਹਾਈ ਕੋਰਟ ਨੇ ਉਨ੍ਹਾਂ (CM Arvind Kejriwal) ਦੀ ਪਟੀਸ਼ਨ ‘ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਅਤੇ ਈਡੀ ਕੋਲੋਂ 7 ਦਿਨਾਂ ‘ਚ ਜਵਾਬ ਮੰਗਿਆ ਹੈ | ਫਿਲਹਾਲ ਹੁਣ ਇਸ ਮਾਮਲੇ ਦੀ ਸੁਣਵਾਈ 15 ਜੁਲਾਈ ਨੂੰ ਹੋਵੇਗੀ। ਸੀ.ਐੱਮ ਕੇਜਰੀਵਾਲ (CM Arvind Kejriwal) ਦਾ ਆਪਣੀ ਪਟੀਸ਼ਨ ‘ਚ ਕਹਿਣਾ ਹੈ ਕਿ ਉਨ੍ਹਾਂ ਖ਼ਿਲਾਫ਼ ਦੇਸ਼ ਭਰ ‘ਚ 30 ਤੋਂ ਵੱਧ ਮਾਮਲੇ ਚੱਲ ਰਹੇ ਹਨ | ਉਨ੍ਹਾਂ ਨੂੰ ਹਫਤੇ ‘ਚ ਦੋ ਵਾਰ ਵਕੀਲਾਂ ਨਾਲ ਮਿਲਣ ਦੀ ਇਜਾਜ਼ਤ ਹੈ, ਹੁਣ ਘੱਟੋ-ਘੱਟ ਚਾਰ ਵਾਰ ਵਕੀਲਾਂ ਨਾਲ ਮਿਲਣ ਦੀ ਇਜਾਜ਼ਤ ਮੰਗੀ ਹੈ |

Scroll to Top