Delhi Assembly Session: ਵਿਧਾਨ ਸਭਾ ਦਾ ਸੈਸ਼ਨ ਸ਼ੁਰੂ, 27 ਫਰਵਰੀ ਤੱਕ ਰਹੇਗਾ ਜਾਰੀ

24 ਫਰਵਰੀ 2025: ਦਿੱਲੀ ਵਿਧਾਨ ਸਭਾ ਦਾ ਸੈਸ਼ਨ (Delhi Assembly session) ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਪ੍ਰੋਟੈਮ ਸਪੀਕਰ ਅਰਵਿੰਦਰ ਸਿੰਘ ਲਵਲੀ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਸਹੁੰ ਚੁਕਾਈ। ਹੁਣ ਵਿਧਾਇਕਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ। ਇਸ ਤੋਂ ਪਹਿਲਾਂ, LG ਵੀਕੇ ਸਕਸੈਨਾ ਨੇ ਪ੍ਰੋਟੇਮ ਸਪੀਕਰ ਅਰਵਿੰਦਰ ਸਿੰਘ ਲਵਲੀ ਨੂੰ ਸਹੁੰ ਚੁਕਾਈ। ਵਿਧਾਨ ਸਭਾ ਸੈਸ਼ਨ 27 ਫਰਵਰੀ (Assembly session will continue till February 27) ਤੱਕ ਜਾਰੀ ਰਹੇਗਾ।

ਇਸ ਸੈਸ਼ਨ ਵਿੱਚ ਹੀ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਵੇਗੀ। ਇਹ ਲਗਭਗ ਤੈਅ ਹੈ ਕਿ ਰੋਹਿਣੀ ਤੋਂ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਸਪੀਕਰ (BJP MLA from Rohini Vijender Gupta) ਬਣਨਗੇ। ਜਦੋਂ ਕਿ ਮੋਹਨ ਸਿੰਘ ਬਿਸ਼ਟ ਨੂੰ ਡਿਪਟੀ ਸਪੀਕਰ ਬਣਾਇਆ ਜਾ ਸਕਦਾ ਹੈ। ਵਿਜੇਂਦਰ ਗੁਪਤਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਕਿਹਾ ਕਿ ਕੈਗ ਦੀਆਂ ਸਾਰੀਆਂ 14 ਲੰਬਿਤ ਰਿਪੋਰਟਾਂ (reports) ਵਿਧਾਨ ਸਭਾ ਦੇ ਇਸ ਸੈਸ਼ਨ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ‘ਆਪ’ ਸਰਕਾਰ ਦੀ ਗਲਤ ਸ਼ਰਾਬ ਨੀਤੀ ਕਾਰਨ ਦਿੱਲੀ ਨੂੰ 2026 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਦਿੱਲੀ ਅਸੈਂਬਲੀ ਬੁਲੇਟਿਨ ਦੇ ਅਨੁਸਾਰ, ਐਲਜੀ ਸਕਸੈਨਾ 25 ਫਰਵਰੀ ਨੂੰ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਕੰਪਟਰੋਲਰ ਅਤੇ ਆਡੀਟਰ ਜਨਰਲ (CAG) ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਫਿਰ ਉਪ ਰਾਜਪਾਲ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਲਈ ਵਿਧਾਨ ਸਭਾ ਵਿੱਚ ਚਰਚਾ ਹੋਵੇਗੀ।

Read More:  ਦਿੱਲੀ ਸਰਕਾਰ ਨੇ ਬੁਲਾਇਆ ਵਿਧਾਨ ਸਭਾ ਸੈਸ਼ਨ, ਜਾਣੋ ਤਾਰੀਕ

Scroll to Top