AQI

Delhi: ਦਿੱਲੀ ‘ਚ AQI 300 ਤੋਂ ਪਾਰ, ਦੀਵਾਲੀ ਮੌਕੇ ਹੋਰ ਵਧਣ ਦੀ ਸੰਭਾਵਨਾ

ਚੰਡੀਗੜ੍ਹ, 30 ਅਕਤੂਬਰ 2024: ਲਗਾਤਾਰ ਦੂਸ਼ਿਤ ਹੋ ਰਹੀ ਹਵਾ ਦਿੱਲੀ ਵਾਸੀਆਂ ਲਈ ਦਿੱਕਤ ਦਾ ਕਾਰਨ ਬਣੀ ਹੋਈ ਹੈ | ਦੇਸ਼ ਦੀ ਰਾਜਧਾਨੀ ਦੇ ਕਈ ਖੇਤਰਾਂ ਦਾ AQI 300 ਤੋਂ ਪਾਰ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਮੁਤਾਬਕ ਰਾਸ਼ਟਰੀ ਰਾਜਧਾਨੀ ‘ਚ AQI ਬਹੁਤ ਮਾੜੀ ਸ਼੍ਰੇਣੀ ‘ਚ ਚਲਾ ਗਿਆ ਹੈ। ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਲੋਕਾਂ ਨੂੰ ਅੱਖਾਂ ‘ਚ ਜਲਣ ਅਤੇ ਸਾਹ ਲੈਣ ‘ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੀਵਾਲੀ ‘ਤੇ ਪਟਾਕੇ ਹਵਾ ਨੂੰ ਗੰਧਲਾ ਕਰ ਸਕਦੇ ਹਨ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਮੁਤਾਬਕਲ ਅੱਜ ਸਵੇਰੇ ਆਨੰਦ ਵਿਹਾਰ ‘ਚ ਹਵਾ ਗੁਣਵੱਤਾ ਸੂਚਕ ਅੰਕ (AQI) 351, ਬਵਾਨ ‘ਚ 317, ਨਰੇਲਾ ‘ਚ 302, ਬੁਰਾੜੀ ‘ਚ 292, ਦਵਾਰਕਾ ‘ਚ 275, ਰੋਹਿਣੀ ‘ਚ 292 ਦਰਜ ਕੀਤਾ ਗਿਆ ਹੈ ।

ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟਿਓਰੋਲੋਜੀ (ਆਈਆਈਟੀਐਮ) ਦੇ ਮੁਤਾਬਕ ਮੰਗਲਵਾਰ ਨੂੰ ਦੱਖਣ-ਪੂਰਬ ਤੋਂ ਪੂਰਬ ਵੱਲ ਹਵਾਵਾਂ ਚੱਲੀਆਂ। ਇਸ ਦੌਰਾਨ ਹਵਾ ਦੀ ਰਫ਼ਤਾਰ 8 ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਰਹੀ। ਬੁੱਧਵਾਰ ਨੂੰ ਉੱਤਰ ਤੋਂ ਦੱਖਣ-ਪੂਰਬ ਦਿਸ਼ਾ ਵੱਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਇਸ ਹਵਾ ਦੀ ਰਫ਼ਤਾਰ 6 ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਵੀਰਵਾਰ ਨੂੰ ਉੱਤਰ-ਪੱਛਮ ਤੋਂ ਹਵਾਵਾਂ ਚੱਲਣਗੀਆਂ। ਹਵਾ ਦੀ ਰਫ਼ਤਾਰ 8 ਤੋਂ 16 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਉੱਤਰ-ਪੱਛਮ ਤੋਂ ਦੱਖਣ-ਪੂਰਬ ਦਿਸ਼ਾ ਵੱਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਵਾ ਦੀ ਰਫ਼ਤਾਰ 6 ਤੋਂ 16 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ ਰਹੇਗੀ।

Scroll to Top