ਦਿੱਲੀ ਹਵਾਈ ਅੱਡਾ ਦੁਨੀਆ ਦੇ 10 ਸਭ ਤੋਂ ਵਿਅਸਤ ਹਵਾਈ ਅੱਡਿਆਂ ਦੀ ਸੂਚੀ ‘ਚ ਸ਼ਾਮਲ

Delhi Airport

ਚੰਡੀਗੜ੍ਹ, 15 ਅਪ੍ਰੈਲ 2024: ਦਿੱਲੀ ਹਵਾਈ ਅੱਡੇ (Delhi Airport) ਨੂੰ 2023 ਲਈ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੀ ਸੂਚੀ ਵਿੱਚ 10ਵੇਂ ਨੰਬਰ ‘ਤੇ ਰੱਖਿਆ ਗਿਆ ਹੈ। ਹਾਰਟਸਫੀਲਡ-ਜੈਕਸਨ ਅਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡਾ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਏਅਰਪੋਰਟ ਕੌਂਸਲ ਇੰਟਰਨੈਸ਼ਨਲ (ਏਸੀਆਈ) ਵਰਲਡ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਸਭ ਤੋਂ ਵਿਅਸਤ ਹੋਣ ਦੇ ਮਾਮਲੇ ਵਿੱਚ ਦਸਵੇਂ ਸਥਾਨ ‘ਤੇ ਹੈ ਜਦੋਂ ਕਿ ਦੁਬਈ ਅਤੇ ਡਲਾਸ ਹਵਾਈ ਅੱਡੇ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਹਨ।

ਸੋਮਵਾਰ ਨੂੰ ਸੂਚੀ ਜਾਰੀ ਕਰਦੇ ਹੋਏ, ਏਸੀਆਈ ਨੇ ਇਹ ਵੀ ਕਿਹਾ ਕਿ 2023 ਲਈ ਵਿਸ਼ਵਵਿਆਪੀ ਕੁੱਲ ਹਵਾਈ ਯਾਤਰੀਆਂ ਦਾ ਅਨੁਮਾਨ 8.5 ਬਿਲੀਅਨ (850 ਕਰੋੜ) ਦੇ ਨੇੜੇ ਹੈ, ਜੋ ਕਿ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਨਾਲੋਂ 93.8 ਪ੍ਰਤੀਸ਼ਤ ਵੱਧ ਹੈ ਅਤੇ 2022 ਦੇ ਮੁਕਾਬਲੇ 27.2 ਪ੍ਰਤੀਸ਼ਤ ਵੱਧ ਹੈ।

ਰਿਪੋਰਟ ਮੁਤਾਬਕ ਦੁਨੀਆ ਦੇ ਟਾਪ 10 ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਪੰਜ ਅਮਰੀਕਾ ਵਿੱਚ ਹਨ।ਦਿੱਲੀ ਹਵਾਈ ਅੱਡਾ (Delhi Airport) ‘ਤੇ ਜਿੱਥੇ 2023 ਵਿੱਚ 7.22 ਕਰੋੜ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ। 2022 ਵਿੱਚ ਹਵਾਈ ਅੱਡੇ ਨੂੰ ਨੌਵੇਂ ਸਥਾਨ ‘ਤੇ ਰੱਖਿਆ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।