ਭਿਆਨਕ ਅੱਗ

ਦਿੱਲੀ: ਗੋਦਾਮ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਅੱਗ ਬੁਝਾਉਣ ‘ਚ ਜੁਟੀਆਂ

ਚੰਡੀਗੜ੍ਹ 25 ਮਾਰਚ 2024: ਹੋਲੀ ਦੇ ਮੌਕੇ ‘ਤੇ ਅੱਜ ਸਵੇਰੇ ਦਿੱਲੀ ਦੇ ਨਰੇਲਾ ਦੇ ਬੁਧਪੁਰ ਇਲਾਕੇ ‘ਚ ਸਥਿਤ ਇੱਕ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਕਈ ਗੁਦਾਮਾਂ ਨੂੰ ਅੱਗ ਲੱਗ ਗਈ। ਵੱਡੀਆਂ ਲਾਟਾਂ ਅਤੇ ਧੂੰਏਂ ਦੇ ਬੱਦਲ ਅਸਮਾਨ ਨੂੰ ਛੂਹਣ ਲੱਗੇ। ਤੇਲ ਦੇ ਗੋਦਾਮ ਨੂੰ ਲੱਗੀ ਅੱਗ, ਵਰਲਫੁੱਲ ਕੰਪਨੀ ਦਾ ਗੋਦਾਮ ਵੀ ਲਪੇਟ ‘ਚ ਆ ਗਿਆ |

ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਫਾਇਰ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਫਾਇਰ ਕੰਟਰੋਲ ਰੂਮ ਨੂੰ ਸਵੇਰੇ ਕਰੀਬ 6 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇਕ-ਇਕ ਕਰਕੇ ਮੌਕੇ ‘ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਅਤੇ ਹੁਣ ਤੱਕ 30 ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ 125 ਤੋਂ ਵੱਧ ਫਾਇਰ ਕਰਮਚਾਰੀ ਅੱਗ ਬੁਝਾਉਣ ਵਿੱਚ ਜੁਟੇ ਹੋਏ ਹਨ। ਜਦੋਂ ਇਸ ਇਲਾਕੇ ਦੇ ਲੋਕ ਸਵੇਰੇ ਉੱਠੇ ਤਾਂ ਚਾਰੇ ਪਾਸੇ ਕਾਲਾ ਧੂੰਆਂ ਹੀ ਨਜ਼ਰ ਆਇਆ।

Scroll to Top