ਰੱਖਿਆ ਮੰਤਰੀ ਰਾਜਨਾਥ ਸਿੰਘ ਚੀਨ ਦੇ ਕਿੰਗਦਾਓ ‘ਚ ਹੋਣੀ ਵਾਲੀ ਮੀਟਿੰਗ ‘ਚ ਲੈਣਗੇ ਹਿੱਸਾ

20 ਜੂਨ 2025: ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) 25 ਤੋਂ 27 ਜੂਨ ਤੱਕ ਚੀਨ ਦੇ ਕਿੰਗਦਾਓ ਸ਼ਹਿਰ ਵਿੱਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ।

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ।

ਇਹ 7 ਸਾਲਾਂ ਬਾਅਦ ਕਿਸੇ ਵੀ ਭਾਰਤੀ ਮੰਤਰੀ ਦਾ ਚੀਨ ਦਾ ਪਹਿਲਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ, ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਪ੍ਰੈਲ 2018 ਵਿੱਚ ਦੌਰਾ ਕੀਤਾ ਸੀ।ਦੱਸ ਦੇਈਏ ਕਿ  ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਚੀਨ ਵਿਚਕਾਰ ਸਬੰਧਾਂ ਨੂੰ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਪਾਰ, ਯਾਤਰਾ ਅਤੇ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ।ਕੈਲਾਸ਼ ਮਾਨਸਰੋਵਰ ਯਾਤਰਾ ਜਾਰੀ ਹੈ ਅਤੇ ਡੇਪਸਾਂਗ ਅਤੇ ਡੇਮਚੋਕ ਵਿੱਚ ਗਸ਼ਤ ਬਾਰੇ ਜਾਣਕਾਰੀ ਵੀ ਸਾਹਮਣੇ ਆਈ ਹੈ। ਰਾਜਨਾਥ ਚੀਨੀ ਰੱਖਿਆ ਮੰਤਰੀ ਨਾਲ ਦੁਵੱਲੀ ਗੱਲਬਾਤ ਕਰਨਗੇ

ਰਾਜਨਾਥ ਸਿੰਘ ਇੱਕ ਦੁਵੱਲੀ ਮੀਟਿੰਗ ਵਜੋਂ ਚੀਨ ਦੇ ਰੱਖਿਆ ਮੰਤਰੀ ਐਡਮਿਰਲ ਡੋਂਗ ਜੂਨ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਵੀਜ਼ਾ ਨੀਤੀ, ਕੈਲਾਸ਼ ਯਾਤਰਾ, ਪਾਣੀ ਦੇ ਡੇਟਾ ਨੂੰ ਸਾਂਝਾ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਹਵਾਈ ਸੰਪਰਕ ਦੀ ਬਹਾਲੀ ਵਰਗੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਦੋਵੇਂ ਨੇਤਾ ਆਖਰੀ ਵਾਰ ਲਾਓਸ ਵਿੱਚ ਏਡੀਐਮਐਮ-ਪਲੱਸ ਸੰਮੇਲਨ ਵਿੱਚ ਮਿਲੇ ਸਨ, ਜੋ ਕਿ ਸਰਹੱਦੀ ਵਿਵਾਦ ਤੋਂ ਬਾਅਦ ਪਹਿਲੀ ਸਿੱਧੀ ਗੱਲਬਾਤ ਸੀ।

Read More:  ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗੁਜਰਾਤ ਦੇ ਭੁਜ ਏਅਰ ਫੋਰਸ ਸਟੇਸ਼ਨ ਦਾ ਕੀਤਾ ਦੌਰਾ

Scroll to Top