Union Budget 2025

Defence Budget 2025: ਕੇਂਦਰੀ ਬਜਟ ‘ਚ ਡਿਫੈਂਸ ਲਈ 6.81 ਲੱਖ ਕਰੋੜ ਰੁਪਏ ਅਲਾਟ

ਚੰਡੀਗੜ੍ਹ, 01 ਫਰਵਰੀ 2025: Union Budget 2025: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ 2025-26 ਲਈ ਰੱਖਿਆ ਬਜਟ ਲਈ 6,81,210 ਕਰੋੜ (6.81 ਲੱਖ ਕਰੋੜ) ਰੁਪਏ ਅਲਾਟ ਕੀਤੇ ਹਨ, ਜੋ ਕਿ ਪਿਛਲੇ ਸਾਲ ਦੇ 6,21,940 ਕਰੋੜ (6.22 ਲੱਖ ਕਰੋੜ) ਰੁਪਏ ਦੇ ਖਰਚ ਤੋਂ ਵੱਧ ਹੈ।

ਇਹ ਪਿਛਲੇ ਬਜਟ ਦੇ ਮੁਕਾਬਲੇ ਇਸ ਵਾਰ ਰੱਖਿਆ ਖੇਤਰ ਦਾ ਬਜਟ ਵਧਾਇਆ ਗਿਆ ਹੈ। ਇਹ ਵਾਧਾ ਕੁੱਲ 9.5 ਪ੍ਰਤੀਸ਼ਤ ਹੈ। ਹਾਲਾਂਕਿ, ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੱਖਿਆ ਬਜਟ ਦਾ ਜ਼ਿਕਰ ਨਹੀਂ ਕੀਤਾ।

ਤਿੰਨਾਂ ਫੌਜਾਂ ਲਈ ਕੀ ਖਾਸ ਹੈ?

– ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੇ ਇੰਜਣਾਂ ਲਈ 48,614 ਕਰੋੜ ਰੁਪਏ ਰੱਖੇ ਗਏ ਹਨ।
– ਜਲ ਫੌਜਾਂ ਦੇ ਬੇੜੇ ਲਈ 24,390 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
-ਫ਼ੌਜ ਦੇ ਹੋਰ ਸਾਜ਼ੋ-ਸਾਮਾਨ ਲਈ 63,099 ਕਰੋੜ ਰੁਪਏ ਦੀ ਰਕਮ ਰੱਖੀ ਹੈ।

ਸਵੈ-ਨਿਰਭਰਤਾ ‘ਤੇ ਜ਼ੋਰ

ਸਵੈ-ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਘਰੇਲੂ ਸਪਲਾਇਰਾਂ ਤੋਂ ਹਥਿਆਰ, ਪ੍ਰਣਾਲੀਆਂ ਅਤੇ ਉਪਕਰਣ ਖਰੀਦਣ ਲਈ ਖਰਚ ਦਾ ਇੱਕ ਵੱਡਾ ਹਿੱਸਾ ਨਿਰਧਾਰਤ ਕੀਤਾ ਗਿਆ ਹੈ।

ਕਿਸ ਚੀਜ਼ ਲਈ ਕਿੰਨੇ ਪੈਸੇ ?

ਰੱਖਿਆ ਬਜਟ 2025 ‘ਚ ਕੁੱਲ ਪੂੰਜੀਗਤ ਖਰਚ 1,92,387 ਕਰੋੜ ਰੁਪਏ ਅਨੁਮਾਨਿਤ ਕੀਤਾ ਗਿਆ ਹੈ। ਮਾਲੀਆ ਖਰਚ 4,88,822 ਕਰੋੜ ਰੁਪਏ ਅਨੁਮਾਨਿਤ ਕੀਤਾ ਗਿਆ ਹੈ, ਜਿਸ ‘ਚ ਪੈਨਸ਼ਨ ਲਈ 1,60,795 ਕਰੋੜ ਰੁਪਏ ਸ਼ਾਮਲ ਹਨ।

Read More: Health Budget 2025: ਕੇਂਦਰੀ ਬਜਟ 2025 ‘ਚ ਸਿਹਤ ਖੇਤਰ ਲਈ ਕੀ ਖ਼ਾਸ ?

Scroll to Top