ਚੰਡੀਗੜ੍ਹ, 19 ਫਰਵਰੀ, 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਦਾਇਰ ਮਾਣਹਾਨੀ ਦੇ ਕੇਸ (defamation case) ਦੀ ਅੱਜ ਸੁਣਵਾਈ ਹੋਈ। ਸੀ.ਐਮ.ਭਗਵੰਤ ਮਾਨ ਖੁਦ ਪੇਸ਼ੀ ਵਿੱਚ ਪੇਸ਼ ਨਹੀਂ ਹੋਏ, ਪਰ ਅਦਾਲਤ ਵਿੱਚ ਮੁੱਖ ਮੰਤਰੀ ਦੇ ਵਕੀਲ ਮੌਜੂਦ ਸਨ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਲਈ ਤੈਅ ਕੀਤੀ ਹੈ। ਸੀਐਮ ਨੂੰ ਅਗਲੀ ਸੁਣਵਾਈ ‘ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ
ਐਡਵੋਕੇਟ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੋਮਵਾਰ 19 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਕਤਸਰ ਦੀ ਅਦਾਲਤ (defamation case) ਵਿੱਚ ਪੇਸ਼ ਹੋਣਾ ਸੀ, ਜਿਸ ਲਈ ਉਨ੍ਹਾਂ ਨੂੰ ਸੰਮਨ ਮਿਲੇ ਸਨ। ਇਸੇ ਦੌਰਾਨ ਅੱਜ 19 ਫਰਵਰੀ ਦਿਨ ਸੋਮਵਾਰ ਨੂੰ ਵਕੀਲ ਇਕਬਾਲ ਸਿੰਘ ਬੁੱਟਰ ਨੇ ਇੰਪੀਰੀਅਸ ਦਾ ਮੈਮੋ ਦੇ ਕੇ ਅਦਾਲਤ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਅਦਾਲਤ ਨੇ ਜਵਾਬ ਦਾਖ਼ਲ ਕਰਨ ਲਈ ਅਗਲੀ ਤਾਰੀਖ਼ 19 ਮਾਰਚ ਦਿੱਤੀ ਹੈ।