Kerala

Deepwater Seaport: PM ਮੋਦੀ ਵੱਲੋਂ ਕੇਰਲ ਦੇ ਲੋਕਾਂ ਨੂੰ 8,900 ਕਰੋੜ ਰੁਪਏ ਦਾ ਤੋਹਫ਼ਾ

ਕੇਰਲ, 02 ਮਈ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੇਰਲ (Kerala) ਦੇ ਲੋਕਾਂ ਨੂੰ 8,900 ਕਰੋੜ ਰੁਪਏ ਦਾ ਤੋਹਫ਼ਾ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ‘ਵਿਝਿੰਨਜਾਮ ਇੰਟਰਨੈਸ਼ਨਲ ਡੀਪਵਾਟਰ ਮਲਟੀਪਰਪਜ਼ ਸੀਪੋਰਟ’ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਦੌਰਾਨ ਮੁੱਖ ਮੰਤਰੀ ਪਿਨਰਾਈ ਵਿਜਯਨ ਵੀ ਮੌਜੂਦ ਸਨ। ਕੇਰਲ ਸਰਕਾਰ ਦੇ ਇਸ ਮਹੱਤਵਾਕਾਂਖੀ ਪ੍ਰੋਜੈਕਟ ਨੂੰ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ (APSEZ) ਦੁਆਰਾ ਜਨਤਕ-ਨਿੱਜੀ ਭਾਈਵਾਲੀ ਦੇ ਤਹਿਤ ਵਿਕਸਤ ਕੀਤਾ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਆਪਣੇ ਸੰਬੋਧਨ ‘ਚ ਕਿਹਾ ਕਿ ਦੁਨੀਆ ਦੇ ਵੱਡੇ ਕਾਰਗੋ ਜਹਾਜ਼ ਇੱਥੇ ਆਸਾਨੀ ਨਾਲ ਆ ਸਕਣਗੇ। ਹੁਣ ਤੱਕ, ਭਾਰਤ ਦੀ 75 ਫ਼ੀਸਦ ਟ੍ਰਾਂਸਸ਼ਿਪਮੈਂਟ ਦੇਸ਼ ਤੋਂ ਬਾਹਰ ਦੀਆਂ ਬੰਦਰਗਾਹਾਂ (Kerala) ‘ਤੇ ਹੁੰਦੀ ਸੀ, ਇਸ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਹ ਸਥਿਤੀ ਹੁਣ ਬਦਲਣ ਵਾਲੀ ਹੈ। ਹੁਣ ਦੇਸ਼ ਦਾ ਪੈਸਾ ਦੇਸ਼ ਲਈ ਕੰਮ ਆਵੇਗਾ। ਜੋ ਪੈਸਾ ਪਹਿਲਾਂ ਵਿਦੇਸ਼ ਜਾਂਦਾ ਸੀ, ਉਹ ਹੁਣ ਕੇਰਲ ਅਤੇ ਵਿਝਿੰਨਜਾਮ ਦੇ ਲੋਕਾਂ ਲਈ ਨਵੇਂ ਮੌਕੇ ਲੈ ਕੇ ਆਵੇਗਾ।

ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਅੱਜ ਭਗਵਾਨ ਆਦਿ ਸ਼ੰਕਰਾਚਾਰੀਆ ਦੀ ਜਯੰਤੀ ਹੈ। ਤਿੰਨ ਸਾਲ ਪਹਿਲਾਂ ਸਤੰਬਰ ‘ਚ ਮੈਨੂੰ ਉਨ੍ਹਾਂ ਦੇ ਜਨਮ ਸਥਾਨ ‘ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਆਦਿ ਸ਼ੰਕਰਾਚਾਰੀਆ ਨੇ ਕੇਰਲਾ ਛੱਡ ਕੇ ਅਤੇ ਦੇਸ਼ ਦੇ ਵੱਖ-ਵੱਖ ਕੋਨਿਆਂ ‘ਚ ਮੱਠ ਸਥਾਪਤ ਕਰਕੇ ਰਾਸ਼ਟਰ ਦੀ ਚੇਤਨਾ ਨੂੰ ਜਗਾਇਆ। ਇਸ ਸ਼ੁਭ ਮੌਕੇ ‘ਤੇ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।

Read More: PM Modi Visit Varanasi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਵਾਰਾਣਸੀ, ਬ.ਲਾ.ਤ.ਕਾ.ਰ ਦੀ ਘਟਨਾ ਬਾਰੇ ਅਧਿਕਾਰੀਆਂ ਤੋਂ ਲਈ ਜਾਣਕਾਰੀ

Scroll to Top