ਦੀਪਿਕਾ ਰਣਵੀਰ: ਦੀਪਵੀਰ ਦੇ ਘਰ ਗੁੰਝੀ ਕਿਲਕਾਰੀ, ਅਦਾਕਾਰਾ ਨੇ ਬੇਟੀ ਨੂੰ ਦਿੱਤਾ ਜਨਮ

8 ਸਤੰਬਰ 2024: ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ ‘ਚ ਕਿਲਕਾਰੀਆਂ ਦੀ ਗੁੰਝ ਸੁਣਾਈ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੋੜੇ ਦੇ ਘਰ ਬੇਟੀ ਨੇ ਜਨਮ ਲਿਆ ਹੈ। ਗਣੇਸ਼ ਚਤੁਰਥੀ ਤਿਉਹਾਰ ਦੇ ਅਗਲੇ ਦਿਨ ਲਕਸ਼ਮੀ ਜੋੜੇ ਦੇ ਘਰ ਆਈ ਹੈ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਦੀਪਿਕਾ ਪਾਦੂਕੋਣ ਦੀ ਡਿਲੀਵਰੀ 28 ਸਤੰਬਰ ਨੂੰ ਹੋਣੀ ਹੈ। ਪਰ ਹੁਣ ਉਨ੍ਹਾਂ ਦੇ ਘਰ ਅੱਜ 8 ਸਤੰਬਰ ਨੂੰ ਧੀ ਨੇ ਜਨਮ ਲਿਆ ਹੈ।

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਇਸ ਸਾਲ ਫਰਵਰੀ ‘ਚ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ। ਉਦੋਂ ਤੋਂ ਹੀ ਅਦਾਕਾਰਾ ਸੋਸ਼ਲ ਮੀਡੀਆ ‘ਤੇ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰੈਗਨੈਂਸੀ ਦੌਰਾਨ ਉਹਨਾਂ ਨੇ ਆਪਣੀ ਫਿਟਨੈੱਸ ਅਤੇ ਡਾਈਟ ਦਾ ਪੂਰਾ ਧਿਆਨ ਰੱਖਿਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ।

Scroll to Top