10 ਸਤੰਬਰ 2024: ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇੱਕ ਬੇਟੀ ਦੇ ਮਾਤਾ-ਪਿਤਾ ਬਣ ਗਏ ਹਨ। ਦੀਪਿਕਾ ਨੇ ਐਤਵਾਰ 8 ਸਤੰਬਰ 2024 ਨੂੰ ਬੇਟੀ ਨੂੰ ਜਨਮ ਦਿੱਤਾ। ਦੀਪਿਕਾ ਦੀ ਡਿਲੀਵਰੀ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਹੋਈ। ਦੀਪਿਕਾ ਅਤੇ ਰਣਵੀਰ ਦੇ ਕਰੀਬੀ ਦੋਸਤ ਅਤੇ ਸ਼ੁਭਚਿੰਤਕ ਬੱਚੀ ਨੂੰ ਮਿਲਣ ਪਹੁੰਚ ਰਹੇ ਹਨ। ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਵੀ ਦੀਪਿਕਾ ਦੀ ਬੇਟੀ ਨੂੰ ਮਿਲਣ ਪਹੁੰਚੇ।
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਵਿਆਹ ਦੇ ਲਗਭਗ ਛੇ ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਇਸ ਜੋੜੇ ਨੇ ਜਿਵੇਂ ਹੀ ਆਪਣੀ ਬੇਟੀ ਦੇ ਜਨਮ ਦੀ ਖਬਰ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਤਾਂ ਵਧਾਈਆਂ ਦਾ ਹੜ੍ਹ ਆ ਗਿਆ। ਆਲੀਆ ਭੱਟ ਤੋਂ ਲੈ ਕੇ ਪ੍ਰਿਯੰਕਾ ਚੋਪੜਾ, ਕੈਟਰੀਨਾ ਕੈਫ, ਅਰਜੁਨ ਕਪੂਰ, ਪਰਿਣੀਤੀ ਤੱਕ, ਸਾਰੇ ਸਿਤਾਰਿਆਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਜ਼ਾਹਰ ਕੀਤੀਆਂ ਅਤੇ ਛੋਟੀ ਪਰੀ ਨੂੰ ਪਿਆਰ ਅਤੇ ਆਸ਼ੀਰਵਾਦ ਦਿੱਤਾ। ਹੁਣ ਮੁਕੇਸ਼ ਅੰਬਾਨੀ ਵੀ ਦੀਪਿਕਾ ਦੇ ਪਿਆਰੇ ਨੂੰ ਮਿਲਣ ਪਹੁੰਚੇ ਹਨ।