17 ਜੂਨ 2025: ਇੰਸਟਾਗ੍ਰਾਮ ਪ੍ਰਭਾਵਕ ਦੀਪਿਕਾ ਲੂਥਰਾ (Deepika Luthra ) ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਬੰਦ ਕਰ ਦਿੱਤਾ ਹੈ। ਦੀਪਿਕਾ ਨੂੰ ਅੰਮ੍ਰਿਤਪਾਲ ਮੇਹਰੋਂ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਧਮਕੀਆਂ ਮਿਲੀਆਂ ਹਨ। ਫਿਲਹਾਲ, ਇਸ ਸਬੰਧੀ ਦੀਪਿਕਾ ਵੱਲੋਂ ਕੋਈ ਹੋਰ ਜਵਾਬ ਨਹੀਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੀਪਿਕਾ ਨੂੰ ਪਿਛਲੇ ਦਿਨ ਪੁਲਿਸ ਕਮਿਸ਼ਨਰੇਟ (Police Commissionerate) ਵੱਲੋਂ ਦੋ ਬੰਦੂਕਧਾਰੀ ਵੀ ਦਿੱਤੇ ਗਏ ਹਨ।
ਦਰਅਸਲ ਅੰਮ੍ਰਿਤਪਾਲ ਮਹਿਰੋਂ ਨੇ ਦੋਹਰੇ ਅਰਥਾਂ ਵਾਲੀ ਸਮੱਗਰੀ ਕਾਰਨ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ, ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਉਸਨੂੰ ਇੱਕ ਧਮਕੀ ਭਰਿਆ ਈਮੇਲ ਵੀ ਭੇਜਿਆ ਗਿਆ ਹੈ। ਦੀਪਿਕਾ ਦੀ ਸ਼ਿਕਾਇਤ ‘ਤੇ, ਪੁਲਿਸ ਨੇ ਸਾਈਬਰ ਸੈੱਲ ਪੁਲਿਸ ਸਟੇਸ਼ਨ ਵਿੱਚ ਅੰਮ੍ਰਿਤਪਾਲ ਮੇਹਰੋਂ ਵਿਰੁੱਧ ਕੇਸ ਦਰਜ ਕੀਤਾ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ, ਅੰਮ੍ਰਿਤਪਾਲ ਸਿੰਘ ਮਹਿਰੋਂ (amritpal singh mehron) ਨੇ ਕਮਲ ਕੌਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤਾ ਸੀ। ਉਸੇ ਵੀਡੀਓ ਵਿੱਚ, ਉਸਨੇ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਵੀਡੀਓ ਬਣਾਉਣਾ ਬੰਦ ਨਾ ਕੀਤਾ, ਤਾਂ ਉਸਦੀ ਹਾਲਤ ਵੀ ਕਮਲ ਕੌਰ ਵਰਗੀ ਹੋਵੇਗੀ, ਅਤੇ ਇਸ ਵਾਰ “ਲਾਸ਼ ਵੀ ਨਹੀਂ ਮਿਲੇਗੀ।”
Read More: Amritsar News: ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਪੁਲਿਸ ਨੇ ਦਿੱਤੇ ਦੋ ਗੰ.ਨ.ਮੈ.ਨ