ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਨਾਮਜ਼ਦ ਬਦਮਾਸ਼ ਦੀਪਕ ਟੀਨੂੰ ਨੂੰ ਇਲਾਜ ਲਈ ਬਠਿੰਡਾ ਹਸਪਤਾਲ ਲਿਆਂਦਾ

Gangster Deepak Tinu

ਬਠਿੰਡਾ, 26 ਮਾਰਚ 2024: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਾਮਜ਼ਦ ਬਦਮਾਸ਼ ਦੀਪਕ ਟੀਨੂੰ (Gangster Deepak Tinu) ਵਾਸੀ ਨੂੰ ਅੱਜ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇਸ ਮੌਕੇ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਦਮਾਸ਼ ਦੀਪਕ ਟੀਨੂੰ ਨੂੰ ਇਲਾਜ ਲਈ ਹੱਡੀਆਂ ਅਤੇ ਦੰਦਾਂ ਦੇ ਡਾਕਟਰ ਕੋਲ ਲਿਆਂਦਾ ਗਿਆ। ਡਾਕਟਰਾਂ ਵੱਲੋਂ ਦੀਪਕ ਟੀਨੂੰ ਦੇ ਗੋਡੇ ਦੀ ਜਾਂਚ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਆਰਥੋਪੀਡਿਕ ਮਾਹਰ ਡਾਕਟਰ ਧੀਰਜ ਨੇ ਦੱਸਿਆ ਕਿ ਬਦਮਾਸ਼ ਦੀਪਕ ਟੀਨੂੰ (Gangster Deepak Tinu) ਪੁਰਾਣੀ ਸੱਟ ਕਾਰਨ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਜੇਲ੍ਹ ਜਾ ਕੇ ਦੀਪਕ ਟੀਨੂੰ ਦਾ ਚੈਕਅੱਪ ਕੀਤਾ ਸੀ, ਅੱਜ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਹੈ, ਜਿੱਥੇ ਦੀਪਕ ਟੀਨੂੰ ਦਾ ਐਕਸਰੇ ਵੀ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਬਦਮਾਸ਼ ਦੀਪਕ ਦੇ ਗੋਡੇ ਦਾ MRI ਕਰਵਾਇਆ ਗਿਆ। ਚੈਕਅੱਪ ਕਰਵਾਉਣ ਤੋਂ ਬਾਅਦ ਬਦਮਾਸ਼ ਟੀਨੂੰ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।