ਜੀਐਸਟੀ ਦਰਾਂ ਘਟਾਉਣ

ਜੀਐਸਟੀ ਦਰਾਂ ਘਟਾਉਣ ਦੇ ਫੈਸਲੇ ਨਾਲ ਸਾਰੇ ਵਰਗਾਂ ਨੂੰ ਮਿਲੇਗਾ ਫਾਇਦਾ: ਅਨਿਲ ਵਿਜ

ਹਰਿਆਣਾ, 04 ਸਤੰਬਰ 2025: ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜੀਐਸਟੀ (ਮਾਲ ਅਤੇ ਸੇਵਾ ਟੈਕਸ) ਦਰਾਂ ਘਟਾਉਣ ਅਤੇ ਸਲੈਬਾਂ ਚ ਬਦਲਾਅ ਕਰਨ ਦੇ ਫੈਸਲੇ ਨਾਲ ਸਕਾਰਾਤਮਕ ਨਤੀਜੇ ਨਿਕਲਣਗੇ। ਇਸ ਫੈਸਲੇ ਨਾਲ ਸਾਰੇ ਵਰਗਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਜੀਐਸਟੀ ਦਰਾਂ ਚ ਬਦਲਾਅ ਕਰਕੇ ਵਿਕਾਸ ਦੇ ਪਹੀਏ ਨੂੰ ਤੇਜ਼ ਕਰਨ ਲਈ ਕੰਮ ਕੀਤਾ ਹੈ।

ਅਨਿਲ ਵਿਜ ਅੱਜ ਮੀਡੀਆ ਕਰਮੀਆਂ ਦੁਆਰਾ ਜੀਐਸਟੀ ਦਰਾਂ ‘ਚ ਕਟੌਤੀ ਅਤੇ ਸਲੈਬਾਂ ‘ਚ ਬਦਲਾਅ ਸੰਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਦੂਜੇ ਪਾਸੇ ਅਨਿਲ ਵਿਜ ਨੇ ਟਵਿੱਟਰ ‘ਤੇ ਵੀ ਪੋਸਟ ਕੀਤਾ ਹੈ, ਉਨ੍ਹਾਂ ਨੇ ਲਿਖਿਆ ਹੈ ਕਿ “ਜੀਐਸਟੀ ਦਰਾਂ ‘ਚ ਬਦਲਾਅ ਆਰਥਿਕ ਵਿਕਾਸ, ਨਿਵੇਸ਼ ਅਤੇ ਮੰਗ ਨੂੰ ਵਧਾਏਗਾ, ਜਿਸ ਨਾਲ ਦੇਸ਼ ਦੀ ਆਰਥਿਕਤਾ ‘ਚ ਬੇਮਿਸਾਲ ਗਤੀ ਆਵੇਗੀ।

ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਫਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਐਸਟੀ ਦਰਾਂ ਨੂੰ ਸਰਲ ਅਤੇ ਘਟਾ ਕੇ ਵਿਕਾਸ ਦੇ ਪਹੀਏ ਨੂੰ ਤੇਜ਼ ਕਰਨ ਲਈ ਕੰਮ ਕੀਤਾ ਹੈ।

ਅਰਥਵਿਵਸਥਾ ਦੇ ਚੱਕਰ ਬਾਰੇ ਉਨ੍ਹਾਂ ਨੇ ਕਿਹਾ ਕਿ “ਇਹ ਇੱਕ ਚੱਕਰ ਹੈ, ਜੇਕਰ ਕੀਮਤਾਂ ਘੱਟ ਹੋਣਗੀਆਂ, ਤਾਂ ਲੋਕ ਹੋਰ ਖਰੀਦਣਗੇ, ਜੇਕਰ ਹੋਰ ਖਰੀਦਦਾਰੀ ਹੋਵੇਗੀ, ਤਾਂ ਮੰਗ ਵੀ ਵਧੇਗੀ, ਜੇਕਰ ਹੋਰ ਮੰਗ ਵਧੇਗੀ, ਤਾਂ ਹੋਰ ਫੈਕਟਰੀਆਂ ਖੁੱਲ੍ਹਣਗੀਆਂ, ਜੇਕਰ ਹੋਰ ਫੈਕਟਰੀਆਂ ਖੁੱਲ੍ਹਣਗੀਆਂ, ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਜੇਕਰ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਤਾਂ ਉਹ ਆਪਣੀ ਆਮਦਨ ਨਾਲ ਬਾਜ਼ਾਰ ਤੋਂ ਦੁਬਾਰਾ ਖਰੀਦ ਕਰਨਗੇ ਅਤੇ ਫਿਰ ਮੰਗ ਦੁਬਾਰਾ ਵਧੇਗੀ”।

Read More: New GST Rates: ਟੈਕਸਾਂ ਦੀਆਂ ਦਰਾਂ ‘ਚ ਬਦਲਾਅ, ਜਾਣੋ ਕੀ ਸਸਤਾ ਅਤੇ ਕੀ ਮਹਿੰਗਾ ?

Scroll to Top