July 6, 2024 7:56 pm
Sunrisers Hyderabad

ਟੀਮ ਦੇ ਪ੍ਰਦਰਸ਼ਨ ਤੋਂ ਨਾਖੁਸ਼ ਨਜ਼ਰ ਆਏ ਸਨਰਾਈਜ਼ਰਸ ਹੈਦਰਾਬਾਦ ਦੇ ਮਾਲਕ, KL ਰਾਹੁਲ ਨਾਲ ਕੀਤੀ ਬਹਿਸ

ਚੰਡੀਗੜ੍ਹ, 09 ਮਈ 2024: ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਨੇ ਬੁੱਧਵਾਰ ਨੂੰ ਲਖਨਊ ਸੁਪਰਜਾਇੰਟਸ ਖ਼ਿਲਾਫ਼ ਇਤਿਹਾਸਕ ਜਿੱਤ ਦਰਜ ਕੀਤੀ। ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੇ ਤੂਫਾਨ ‘ਚ ਲਖਨਊ ਦਾ ਕੋਈ ਵੀ ਗੇਂਦਬਾਜ਼ ਆਪਣੀ ਭਰੋਸੇਯੋਗਤਾ ਨਹੀਂ ਬਚਾ ਸਕਿਆ। ਦੋਵਾਂ ਬੱਲੇਬਾਜ਼ਾਂ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ 10 ਵਿਕਟਾਂ ਨਾਲ ਜਿੱਤ ਦਿਵਾਈ। ਲਖਨਊ ਸੁਪਰਜਾਇੰਟਸ ਨੇ 20 ਓਵਰਾਂ ਵਿੱਚ 165 ਦੌੜਾਂ ਬਣਾਈਆਂ। ਹੈਦਰਾਬਾਦ ਨੇ ਬਿਨਾਂ ਕੋਈ ਵਿਕਟ ਗੁਆਏ 9.4 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।

ਇਸ ਜਿੱਤ ਨਾਲ ਹੈਦਰਾਬਾਦ (Sunrisers Hyderabad) ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਮੈਚ ਤੋਂ ਬਾਅਦ ਲਖਨਊ ਦੇ ਮਾਲਕ ਸੰਜੀਵ ਗੋਇਨਕਾ ਕਪਤਾਨ ਕੇਐਲ ਰਾਹੁਲ ਤੋਂ ਨਰਾਜ਼ ਨਜ਼ਰ ਆਏ ਅਤੇ ਬਹਿਸ ਕਰਦੇ ਦੇਖੇ ਆਏ, ਜਿਸਦੀ ਇੱਕ ਵੀਡੀਓ ਸ਼ੋਸਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ । ਲਖਨਊ ਦੇ ਮਾਲਕ ਨੇ ਟੀਮ ਦੇ ਪ੍ਰਦਰਸ਼ਨ ‘ਤੇ ਨਾਰਾਜ਼ਗੀ ਜਤਾਈ ਹੈ |

ਟ੍ਰੈਵਿਸ ਹੈੱਡ ਨੇ 30 ਗੇਂਦਾਂ ਵਿੱਚ ਅੱਠ ਚੌਕਿਆਂ ਤੇ ਅੱਠ ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ ਤੇ ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ਵਿੱਚ ਅੱਠ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ 75 ਦੌੜਾਂ ਦੀ ਅਜੇਤੂ ਪਾਰੀ ਖੇਡੀ। ਅਭਿਸ਼ੇਕ ਨੇ ਛੱਕਾ ਲਗਾ ਕੇ ਮੈਚ ਦਾ ਅੰਤ ਕੀਤਾ।