ਵਿਦੇਸ਼, 15 ਜੁਲਾਈ 2025: Nimisha Priya News: ਯਮਨ ‘ਚ ਕੇਰਲ ਦੀ ਰਹਿਣ ਵਾਲੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ ਹੈ। ਨਿਮਿਸ਼ਾ ਪ੍ਰਿਆ ਨੂੰ ਉਸਦੇ ਕਾਰੋਬਾਰੀ ਸਾਥੀ ਤਲਾਲ ਅਬਦੋ ਮਹਿਦੀ ਦੇ ਕਤਲ ਲਈ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਸੀ। ਕੇਰਲ ਦੇ ਪ੍ਰਭਾਵਸ਼ਾਲੀ ਸੁੰਨੀ ਮੁਸਲਿਮ ਆਗੂ ਕਾਂਥਾਪੁਰਮ ਏ ਪੀ ਅਬੂਬਕਰ ਮੁਸਲੀਅਰ ਅਤੇ ਭਾਰਤ ਸਰਕਾਰ ਦੇ ਦਖਲ ਨਾਲ ਗੱਲਬਾਤ ਤੋਂ ਬਾਅਦ, ਯਮਨ ਦੇ ਸਥਾਨਕ ਅਧਿਕਾਰੀਆਂ ਨੇ ਨਿਮਿਸ਼ਾ ਦੀ ਸਜ਼ਾ ਮੁਲਤਵੀ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਦੇ ਸਮੇਂ ‘ਚ ਭਾਰਤ ਸਰਕਾਰ ਨੇ ਨਿਮਿਸ਼ਾ ਪ੍ਰਿਆ ਦੇ ਪਰਿਵਾਰ ਨੂੰ ਦੂਜੀ ਧਿਰ ਨਾਲ ਆਪਸੀ ਸਹਿਮਤੀ ਨਾਲ ਹੱਲ ਲੱਭਣ ਲਈ ਹੋਰ ਸਮਾਂ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। ਭਾਰਤੀ ਅਧਿਕਾਰੀ ਯਮਨ ਦੇ ਜੇਲ੍ਹ ਅਧਿਕਾਰੀਆਂ ਅਤੇ ਸਰਕਾਰੀ ਵਕੀਲ ਦੇ ਦਫ਼ਤਰ ਨਾਲ ਨਿਯਮਤ ਸੰਪਰਕ ‘ਚ ਰਹੇ ਹਨ।
ਕੀ ਹੈ ਪੂਰਾ ਮਾਮਲਾ ?
ਜਿਕਰਯੋਗ ਹੈ ਕਿ ਨਿਮਿਸ਼ਾ ਪ੍ਰਿਆ (Nimisha Priya) ‘ਤੇ ਸਾਲ 2017 ‘ਚ ਆਪਣੇ ਯਮਨੀ ਕਾਰੋਬਾਰੀ ਸਾਥੀ ਤਲਾਲ ਅਬਦੋ ਮਹਿਦੀ ਦੇ ਕਤਲ ਦਾ ਦੋਸ਼ ਹੈ। ਇਸ ਮਾਮਲੇ ‘ਚ ਉਨ੍ਹਾਂ ਨੂੰ 2020 ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸਦੀ ਆਖਰੀ ਅਪੀਲ 2023 ‘ਚ ਰੱਦ ਕਰ ਦਿੱਤੀ ਗਈ ਸੀ। ਉਸਦੀ ਫਾਂਸੀ ਦੀ ਮਿਤੀ 16 ਜੁਲਾਈ 2025 ਨਿਰਧਾਰਤ ਕੀਤੀ ਸੀ। ਵਰਤਮਾਨ ‘ਚ, ਨਿਮਿਸ਼ਾ ਯਮਨ ਦੀ ਰਾਜਧਾਨੀ ਸਨਾ ਦੀ ਜੇਲ੍ਹ ‘ਚ ਬੰਦ ਹੈ।
Read More: ਰਾਜਸਥਾਨ: 14 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ