July 2, 2024 9:16 pm
Sarvesh Singh

ਲੋਕ ਸਭਾ ਚੋਣਾਂ ਲਈ ਮੁਰਾਦਾਬਾਦ ਸੀਟ ਤੋਂ BJP ਉਮੀਦਵਾਰ ਸਰਵੇਸ਼ ਸਿੰਘ ਦੀ ਮੌਤ, ਅੱਜ ਹੋਵੇਗਾ ਅੰਤਿਮ ਸਸਕਾਰ

ਚੰਡੀਗੜ੍ਹ, 21 ਅਪ੍ਰੈਲ 2024: ਮੁਰਾਦਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਸਰਵੇਸ਼ ਸਿੰਘ (Sarvesh Singh) (72) ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦਰਸ਼ਨਾਂ ਲਈ ਰਤੂਪੁਰਾ ਠਾਕੁਰਦੁਆਰਾ ਨਿਵਾਸ ਵਿਖੇ ਰੱਖਿਆ ਗਿਆ ਹੈ। ਭਾਜਪਾ ਮਹਾਂਨਗਰ ਦੇ ਮੀਡੀਆ ਇੰਚਾਰਜ ਰਾਹੁਲ ਸੇਠੀ ਨੇ ਦੱਸਿਆ ਕਿ ਸਾਬਕਾ ਸੰਸਦ ਮੈਂਬਰ ਦਾ ਅੰਤਿਮ ਸਸਕਾਰ ਐਤਵਾਰ ਨੂੰ ਦੁਪਹਿਰ 2 ਵਜੇ ਠਾਕੁਰਦੁਆਰਾ ਰਤੂਪੁਰਾ ਰੋਡ ਵਿਖੇ ਹੋਵੇਗਾ।

ਅੰਤਿਮ ਯਾਤਰਾ ‘ਚ ਸ਼ਾਮਲ ਹੋਣ ਲਈ ਭਾਜਪਾ ਦੇ ਸੂਬਾ ਪ੍ਰਧਾਨ ਚੌਧਰੀ ਭੂਪੇਂਦਰ ਸਿੰਘ, ਡਿਪਟੀ ਸੀਐੱਮ ਡਿਪਟੀ ਸੀਐੱਮ ਬ੍ਰਿਜੇਸ਼ ਪਾਠਕ ਸਮੇਤ ਕਈ ਆਗੂ ਪਹੁੰਚ ਰਹੇ ਹਨ। ਸਰਵੇਸ਼ ਸਿੰਘ ਠਾਕੁਰਦੁਆਰਾ ਵਿਧਾਨ ਸਭਾ ਹਲਕੇ ਤੋਂ ਪੰਜ ਵਾਰ ਵਿਧਾਇਕ ਰਹੇ ਹਨ। ਸਾਲ 2014 ਵਿੱਚ ਉਹ ਮੁਰਾਦਾਬਾਦ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਉਨ੍ਹਾਂ ਦਾ ਪੁੱਤਰ ਸੁਸ਼ਾਂਤ ਸਿੰਘ ਬਿਜਨੌਰ ਜ਼ਿਲ੍ਹੇ ਦੇ ਬਧਾਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦਾ ਵਿਧਾਇਕ ਹੈ। ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਰਵੇਸ਼ ਸਿੰਘ (Sarvesh Singh) ਨੂੰ ਮੁਰਾਦਾਬਾਦ ਸੀਟ ਤੋਂ ਲਗਾਤਾਰ ਚੌਥੀ ਵਾਰ ਆਪਣਾ ਉਮੀਦਵਾਰ ਬਣਾਇਆ ਸੀ। ਚੋਣਾਂ ਲਈ ਨਾਮਜ਼ਦਗੀ ਭਰਨ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਦਾ ਦਿੱਲੀ ਦੇ ਏਮਜ਼ ‘ਚ ਇਲਾਜ ਚੱਲ ਰਿਹਾ ਸੀ।

ਇਸ ਕਾਰਨ ਉਹ ਚੋਣ ਪ੍ਰਚਾਰ ਤੋਂ ਦੂਰ ਰਹੇ। ਉਹ ਸਿਰਫ ਮੁਰਾਦਾਬਾਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੜਾਪੁਰ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਆਂ ਜਨਤਕ ਬੈਠਕਾਂ ਵਿੱਚ ਹੀ ਮੰਚ ਉੱਤੇ ਨਜ਼ਰ ਆਏ। ਸ਼ੁੱਕਰਵਾਰ ਨੂੰ ਉਨ੍ਹਾਂ ਆਪਣੇ ਪਿੰਡ ਰੱਤੂਪੁਰਾ ਵਿੱਚ ਵੀ ਵੋਟ ਪਾਈ।

ਦੱਸ ਦਈਏ ਕਿ ਮੁਰਾਦਾਬਾਦ ‘ਚ ਸ਼ੁੱਕਰਵਾਰ ਨੂੰ ਵੋਟਿੰਗ ਹੋਈ ਸੀ। ਇੱਥੇ ਸਮਾਜਵਾਦੀ ਪਾਰਟੀ ਨੇ ਰੁਚੀ ਵੀਰਾ ਨੂੰ ਅਤੇ ਭਾਜਪਾ ਨੇ ਸਰਵੇਸ਼ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਸੀ। ਅਜਿਹੇ ‘ਚ ਹੁਣ ਜਦੋਂ ਕੁੰਵਰ ਸਰਵੇਸ਼ ਸਿੰਘ ਦਾ ਦਿਹਾਂਤ ਹੋ ਗਿਆ ਹੈ ਤਾਂ ਸਵਾਲ ਇਹ ਉੱਠ ਰਿਹਾ ਹੈ ਕਿ ਮੁਰਾਦਾਬਾਦ ਲੋਕ ਸਭਾ ਸੀਟ ‘ਤੇ ਕੀ ਹੋਵੇਗਾ?