Punjabi youth

ਅਮਰੀਕਾ ‘ਚ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਚੰਡੀਗੜ੍ਹ, 14 ਨਵੰਬਰ 2023: ਅਮਰੀਕਾ ਵਿੱਚ ਪੰਜਾਬੀ ਨੌਜਵਾਨ (Punjabi youth) ਦੀ ਸੜਕ ਹਾਦਸੇ ਵਿੱਚ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਕੋਟਕਪੂਰਾ ਦੇ ਨਜ਼ਦੀਕੀ ਪਿੰਡ ਢੀਮਾਂ ਵਾਲੀ ਦੇ ਇੱਕ ਨੌਜਵਾਨ ਜੋ ਕਿ ਕੈਨੇਡਾ ਦੇ ਸ਼ਹਿਰ ਰੇਜੀਨਾ ਵਿੱਚ ਰਹਿੰਦੇ ਪਰਮਪ੍ਰੀਤ ਸਿੰਘ ਦਿਓਲ (26 ਸਾਲ) ਦੀ ਅਮਰੀਕਾ ਦੇ ਟੈਕਸਾਸ ਵਿੱਚ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ।

ਮ੍ਰਿਤਕ ਪਰਮਪ੍ਰੀਤ ਸਿੰਘ ਦਿਓਲ (26) ਦੇ ਚਾਚਾ ਚਮਕੌਰ ਸਿੰਘ, ਟੈਕਸਾਸ ਵਿਖੇ ਵਾਪਰੇ ਭਿਆਨਕ ਟਰਾਲੇ ਨਾਲ ਹਾਦਸੇ ਦੌਰਾਨ ਪਰਮਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਦਿਓਲ ਦੀ ਦਰਦਨਾਕ ਮੌਤ ਹੋ ਗਈ ਅਤੇ ਉਸ ਦਾ ਦੋਸਤ ਸੁਖਮਨ ਸਿੰਘ ਸਿੱਧੂ ਵਾਸੀ ਮੂਸੇਵਾਲਾ (ਮਾਨਸਾ) ਗੰਭੀਰ ਜ਼ਖਮੀ ਹੋ ਗਿਆ |

ਉਭਾ ਨੇ ਦੱਸਿਆ ਕਿ ਪੰਜਾਬੀ ਨੌਜਵਾਨ (Punjabi youth) ਪਰਮਪ੍ਰੀਤ ਸਿੰਘ ਕਰੀਬ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਅਜੇ ਬੈਚਲਰ ਸੀ। ਮ੍ਰਿਤਕ ਪਰਮਪ੍ਰੀਤ ਸਿੰਘ ਪੰਜਗਰਾਈ ਕਲਾ ਦੇ ਪ੍ਰਸਿੱਧ ਸਮਾਜ ਸੇਵੀ ਸੁਖਮੰਦਰ ਸਿੰਘ ਬਰਾੜ ਦਾ ਭਾਣਜਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿੱਚ ਅਧਿਆਪਕਾ ਹੈ। ਕੈਨੇਡਾ ‘ਚ ਵਾਪਰੇ ਭਿਆਨਕ ਹਾਦਸੇ ਦੌਰਾਨ ਹੋਈ ਇਸ ਦਰਦਨਾਕ ਮੌਤ ਕਾਰਨ ਪਰਿਵਾਰ ਸਮੇਤ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।

Scroll to Top