Policeman

ਪਿੰਡ ਫਤਿਆਬਾਦ ਵਿਖੇ ਪੁਲਿਸ ਮੁਲਾਜ਼ਮ ਦੀ ਭੇਦਭਰੇ ਹਲਾਤਾਂ ‘ਚ ਮੌ.ਤ, ਘਰਵਾਲੀ ‘ਤੇ ਲੱਗੇ ਦੋਸ਼

ਖਡੂਰ ਸਾਹਿਬ, 19 ਅਕਤੂਬਰ 2024: ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਵਿਖੇ ਪੁਲਿਸ ਮੁਲਾਜ਼ਮ (Policeman) ਦੀ ਭੇਦਭਰੇ ਹਲਾਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ (45 ਸਾਲ) ਵਜੋਂ ਹੋਈ ਹੈ | ਮ੍ਰਿਤਕ ਪੁਲਿਸ ਮੁਲਾਜ਼ਮ ਦੀ ਭੈਣ ਰਾਜਵਿੰਦਰ ਕੋਰ ਨੇ ਦੱਸਿਆ ਕਿ ਉਸਦਾ ਭਰਾ ਪੁਲਿਸ ਮੁਲਾਜ਼ਮ ਦੀ ਡਿਊਟੀ ਕਰਦਾ ਸੀ |

ਮ੍ਰਿਤਕ ਪੁਲਿਸ ਮੁਲਾਜ਼ਮ (Policeman) ਦੀ ਭੈਣ ਨੇ ਦੋਸ਼ ਲਾਇਆ ਹੈ ਕਿ ਉਸਦੀ ਭਰਜਾਈ ਨੇ ਕੁੱਟ-ਕੁੱਟ ਕੇ ਉਸਦੇ ਭਰਾ ਨੂੰ ਮਾਰ ਦਿੱਤਾ | ਦੂਜੇ ਪਾਸੇ ਮ੍ਰਿਤਕ ਨੌਜਵਾਨ ਦੀ ਘਰ ਵਾਲੀ ਨਵਦੀਪ ਕੌਰ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ | ਦੂਜੇ ਪਾਸੇ ਪਿੰਡ ਫਤਿਆਬਾਦ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੇ ਕਾਫ਼ੀ ਕਲੇਸ਼ ਰਹਿੰਦਾ ਸੀ |

ਉਸਨੇ ਕਿਹਾ ਕਿ ਜਦੋਂ ਕੁੜੀਆਂ ਦੇ ਸਕੂਲ ‘ਚ ਝਾੜੂ ਲਗਾ ਰਿਹਾ ਸੀ ਤਾਂ ਬਲਜਿੰਦਰ ਸਿੰਘ ਦੀ ਘਰਵਾਲੀ ਨੇ ਉਸਦੇ ਸਾਹਮਣੇ ਬਲਜਿੰਦਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਉਸਨੇ ਦੱਸਿਆ ਕਿ ਉਹ ਕੁੜੀਆਂ ਦੇ ਸਕੂਲ ‘ਚ ਝਾੜੂ ਲਗਾਉਣ ਦਾ ਕੰਮ ਕਰਦਾ ਹੈ | ਫਤਿਆਬਾਦ ਦੇ ਪੁਲਿਸ ਚੌਕੀ ਇੰਚਾਰਜ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Scroll to Top