ਜਾਨਲੇਵਾ ਹਮਲਾ

ਦਰਖ਼ਾਸਤ ਦੀ ਪੜਤਾਲ ਕਰਨ ਲਈ ਗਏ ਪੁਲਿਸ ਮੁਲਾਜ਼ਮਾਂ ‘ਤੇ ਜਾਨਲੇਵਾ ਹਮਲਾ

ਸ੍ਰੀ ਮੁਕਤਸਰ ਸਾਹਿਬ, 23 ਮਈ 2023: ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪੈਂਦੇ ਪਿੰਡ ਕਾਨਿਆ ਵਾਲੀ ਵਿਖੇ ਕਿਸੇ ਦਰਖ਼ਾਸਤ ਦੀ ਪੜਤਾਲ ਦੇ ਸਬੰਧ ਵਿੱਚ ਥਾਣਾ ਸਦਰ ਦੇ ਦੋ ਮੁਲਾਜਮ ਏ.ਐਸ.ਆਈ ਅੰਮ੍ਰਿਤਪਾਲ ਸਿੰਘ ਅਤੇ ਏ.ਐਸ.ਆਈ ਹਰਦੀਪ ਸਿੰਘ ਜਦੋਂ ਪਿੰਡ ਪੁੱਜੇ ਤਾਂ ਰਸਤੇ ਵਿੱਚ ਲੋਕਾ ਦਾ ਇਕੱਠ ਦੇਖ ਕੇ ਦੋਵੇਂ ਰੁਕ ਗਏ ਅਤੇ ਜਦੋਂ ਦੋਵਾਂ ਨੇ ਪਿੰਡ ਦੇ ਇਕੱਠੇ ਹੋਏ ਲੋਕਾਂ ਕੋਲੋਂ ਪੁੱਛਿਆ ਕਿ ਕੀ ਗੱਲ ਹੈ ਤਾਂ ਇਕੱਠੇ ਹੋਏ ਪਿੰਡ ਵਾਸੀ ਨੇ ਇਨ੍ਹਾਂ ਦੋਵੇਂ ਪੁਲਿਸ ਮੁਲਾਜ਼ਮਾ ‘ਤੇ ਕਥਿਤ ਤੌਰ ‘ਤੇ ਡਾਂਗਾ ਨਾਲ ਹਮਲਾ ਕਰ ਦਿੱਤਾ |

ਜਿਸ ਦੇ ਚੱਲਦੇ ਦੋਵੇਂ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ | ਜਿਹਨਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ | ਇਸ ਸਾਰੀ ਘਟਨਾ ਬਾਰੇ ਜਦੋਂ ਜ਼ਖਮੀ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਦੇ 112 ਨੰ: ਤੋਂ ਕਾਲ ਆਈ ਸੀ ਤੇ ਜਿਸ ਦੀ ਪੜਤਾਲ ਕਰਨ ਲਈ ਅਸੀਂ ਪਿੰਡ ਕਾਨਿਆ ਵਾਲੀ ਜਾ ਰਹੇ ਸੀ ਤਾ ਰਾਸਤੇ ਵਿੱਚ ਹੀ ਪਿੰਡ ਦੇ ਲੋਕਾ ਦਾ ਇਕੱਠ ਦੇਖ ਕੇ ਅਸੀਂ ਰੁਕ ਗਏ ਅਤੇ ਉਹਨਾ ਕੋਲੋਂ ਲੋਕਾਂ ਦੇ ਇਸ ਇਕੱਠ ਬਾਰੇ ਪੁੱਛਿਆ ਤਾਂ ਪਤਾ ਨਹੀ ਕਿਉਂ ਭੜਕੇ ਹੋਏ ਲੋਕਾ ਨੇ ਸਾਡੇ ਉਪਰ ਇਕਦਮ ਹਮਲਾ ਕਰ ਦਿੱਤਾ | ਪੁਲਿਸ ਦੇ ਵੱਲੋਂ ਜ਼ਖਮੀ ਮੁਲਾਜ਼ਮਾਂ ਦੇ ਬਿਆਨਾਂ ਦੇ ਅਧਾਰ ‘ਤੇ 16-17 ਜਣਿਆਂ ਖਿਲਾਫ ਬਣਦੀਆਂ ਧਰਾਵਾਂ 358,186,332 ਤਹਿਤ ਕਾਰਵਾਹੀ ਕਰਕੇ ਮਾਮਲਾ ਦਰਜ਼ ਕੀਤਾ ਗਿਆ ਹੈ

ਵਿਦੇਸ਼

Scroll to Top