ਚੰਡੀਗੜ੍ਹ, 13 ਅਪ੍ਰੈਲ 2024: ਮੋਹਾਲੀ ‘ਚ ਮਟੌਰ (Mataur) ਥਾਣੇ ਦੇ ਐੱਸਐੱਚਓ ‘ਤੇ ਜਾਨਲੇਵਾ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ | ਥਾਣਾ ਮਟੌਰ ਮੁਖੀ ਇੰਸਪੈਕਟਰ ਗੱਬਰ ਸਿੰਘ ਨੇ ਦੱਸਿਆ ਕਿ ਪਰਸੋਂ ਰਾਤ 11 ਵਜੇ ਕੁਰਾਲੀ ਬਾਈਪਾਸ ਰੋਡ ‘ਤੇ ਅਣਪਛਾਤੇ ਨੇ ਗੋਲੀ ਚਲਾ ਦਿੱਤੀ | ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪੁਲ ‘ਤੇ ਚੜੇ ਤਾਂ ਖੱਬੀ ਸਾਈਡ ਤੋਂ ਗੋਲੀ ਚੱਲੀ | ਰਾਤ ਵੇਲੇ ਹਨ੍ਹੇਰਾ ਹੋਣ ਕਰਕੇ ਕੁਝ ਪਤਾ ਨਹੀਂ ਲੱਗਿਆ | ਇਸਤੋਂ ਬਾਅਦ ਉਨ੍ਹਾਂ ਨੇ ਸਕਾਰਪੀਓ ਗੱਡੀ ਭਜਾ ਲਈ |
ਐਸਐਚਓ ਗੱਬਰ ਸਿੰਘ ਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਗਈਆਂ ਸਨ, ਜਿਸਦੇ ਚੱਲਦੇ ਮਾਮਲਾ ਦਰਜ ਕੀਤਾ ਗਿਆ ਸੀ | ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਰੋਪੜ ਦੇ ਸਿੰਘ ਭਗਵੰਤਪੁਰਾ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ।