Nabha

Nabha News: ਰੇਲ ਗੱਡੀ ਦੇ ਬਾਥਰੂਮ ‘ਚੋਂ ਮਿਲੀ ਨੌਜਵਾਨ ਲੜਕੀ ਦੀ ਮ੍ਰਿਤਕ ਦੇਹ

ਨਾਭਾ, 03 ਦਸੰਬਰ 2024: ਅੱਜ ਨਾਭਾ (Nabha) ਰੇਲਵੇ ਸਟੇਸ਼ਨ ‘ਤੇ ਸਵੇਰੇ ਫਾਜ਼ਿਲਕਾ-ਦਿੱਲੀ ਨੂੰ ਜਾਣ ਵਾਲੀ ਰੇਲ ਗੱਡੀ (Train) ਦੇ ਬਾਥਰੂਮ ‘ਚੋਂ ਇੱਕ 25 ਸਾਲਾਂ ਨੌਜਵਾਨ ਲੜਕੀ ਦੀ ਲਾ.ਸ਼ ਮਿਲੀ ਹੈ। ਫਿਲਹਾਲ ਮ੍ਰਿਤਕ ਲੜਕੀ ਦੋ ਪਛਾਣ ਨਹੀਂ ਹੋ ਸਕੀ |

ਉਸ ਦੌਰਾਨ ਮੌਕੇ ‘ਤੇ ਪਹੁੰਚੇ ਰੇਲਵੇ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਫਾਜਲਿਕਾ ਜਾਣ ਵਾਲੀ ਇੰਟਰਸਿਟੀ ਗੱਡੀ ਦੇ ਬਾਥਰੂਮ ‘ਚੋਂ ਇੱਕ 25 ਸਾਲਾਂ ਨੌਜਵਾਨ ਲੜਕੀ ਦੀ ਲਾ.ਸ਼ ਮਿਲੀ ਹੈ। ਜਿਸ ਦੀ ਮ੍ਰਿਤਕ ਦੇਹ ‘ਤੇ ਕੁਝ ਨਿਸ਼ਾਨ ਪਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਲੜਕੀ ਦੇ ਮੱਥੇ ਅਤੇ ਗਲੇ ‘ਤੇ ਨਿਸ਼ਾਨ ਹਨ | ਉਕਤ ਲੜਕੀ ਦੇ ਸੱਜੀ ਬਾਂਹ ‘ਤੇ ਮਹਾਜਨ ਅਤੇ ਐੱਮ.ਆਰ ਲਿਖਿਆ ਹੋਇਆ ਹੈ |

ਉਹਨਾਂ ਦੱਸਿਆ ਕਿ ਅਜੇ ਇਸ ਲੜਕੀ ਦੀ ਸਨਾਖਤ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਕਿਸੇ ਮੁਸਾਫਿਰ ਵੱਲੋਂ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ ਗਈ ਸੀ ਕਿ ਰੇਲ ਗੱਡੀ (Train) ਦੇ ਬਾਥਰੂਮ ‘ਚ ਇੱਕ ਲੜਕੀ ਦੀ ਲਾ.ਸ਼ ਪਈ ਹੈ। ‌ਉਹਨਾਂ ਕਿਹਾ ਕਿ ਮ੍ਰਿਤਕ ਦੇਹ ਨੂੰ ਰਿਕਵਰ ਕਰ ਲਿਆ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |

Read More: Chandigarh News: ਚੰਡੀਗੜ੍ਹ ਪਹੁੰਚੇ PM ਮੋਦੀ ਤੇ ਕੇਂਦਰੀ ਗ੍ਰਹਿ ਮੰਤ੍ਰਰੀ ਅਮਿਤ ਸ਼ਾਹ

Scroll to Top