July 3, 2024 12:08 am
pharma companies

DCGI ਵਲੋਂ ਨਕਲੀ ਦਵਾਈਆਂ ਬਣਾਉਣ ਦੇ ਮਾਮਲੇ ‘ਚ 18 ਫ਼ਾਰਮਾ ਕੰਪਨੀਆਂ ਦੇ ਲਾਇਸੈਂਸ ਰੱਦ

ਚੰਡੀਗੜ੍ਹ,13 ਅਪ੍ਰੈਲ 2023: ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਨਕਲੀ ਦਵਾਈਆਂ ਬਣਾਉਣ ਦੇ ਮਾਮਲੇ ‘ਚ 18 ਫਾਰਮਾ ਕੰਪਨੀਆਂ (Pharma Companies) ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਡੀਸੀਜੀਆਈ ਨੇ 20 ਸੂਬਿਆਂ ਦੀਆਂ 76 ਕੰਪਨੀਆਂ ਦਾ ਨਿਰੀਖਣ ਕੀਤਾ ਸੀ। ਸੂਤਰਾਂ ਦੇ ਮੁਤਾਬਕ ਵੀਰਵਾਰ ਨੂੰ ਸਰਕਾਰ ਨਕਲੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ। ਇਸ ਲੜੀ ਤਹਿਤ ਹਿਮਾਚਲ ਪ੍ਰਦੇਸ਼ ਵਿੱਚ 70, ਉੱਤਰਾਖੰਡ ਵਿੱਚ 45 ਅਤੇ ਮੱਧ ਪ੍ਰਦੇਸ਼ ਵਿੱਚ 23 ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

ਇਕ ਨਿਊਜ਼ ਏਜੰਸੀ ਮੁਤਾਬਕ ਜ਼ਿਆਦਾਤਰ ਨਕਲੀ ਦਵਾਈਆਂ ਉੱਤਰਾਖੰਡ ਅਤੇ ਹਿਮਾਚਲ ‘ਚ ਬਣਾਈਆਂ ਜਾ ਰਹੀਆਂ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ‘ਚ ਹਿਮਾਲਿਆ ਮੈਡੀਟੇਕ ਪ੍ਰਾਈਵੇਟ ਲਿਮਟਿਡ (Pharma Companies) ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਸ ਸਾਲ 7 ਫਰਵਰੀ ਨੂੰ 12 ਉਤਪਾਦਾਂ ਦੇ ਨਿਰਮਾਣ ਦੀ ਇਜਾਜ਼ਤ ਰੱਦ ਕਰ ਦਿੱਤੀ ਗਈ ਸੀ।

ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ ਸ਼੍ਰੀ ਸਾਈ ਬਾਲਾਜੀ ਫਾਰਮਾਟੇਕ ਪ੍ਰਾਈਵੇਟ ਲਿਮਟਿਡ ਨੂੰ ਕਾਰਨ ਦੱਸੋ ਅਤੇ ਨਿਰਮਾਣ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਡਰੱਗ ਇੰਸਪੈਕਟਰਾਂ ਦੁਆਰਾ ਪਾਲਣਾ ਦੀ ਤਸਦੀਕ ਤੋਂ ਬਾਅਦ ਉਤਪਾਦਨ ਬੰਦ ਕਰਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਗਿਆ ਸੀ।

ਈਜ਼ੀ ਫਾਰਮਾਸਿਊਟੀਕਲ, ਪਿੰਡ ਮੰਧਾਲਾ, ਤੇਹ ਕਸੌਲੀ, ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਹਾਲਾਂਕਿ ਜਾਂਚ ਤੋਂ ਬਾਅਦ ਨਿਰਮਾਣ ਰੋਕਣ ਦੇ ਹੁਕਮ ਰੱਦ ਕਰ ਦਿੱਤੇ ਗਏ ਸਨ। ਜਦੋਂ ਕਿ ਸਿਰਫ਼ ਏਥਨਜ਼ ਲਾਈਫ਼ ਸਾਇੰਸਜ਼, ਮੌਜਾ ਰਾਮਪੁਰ ਜੱਟਾਂ, ਨਾਹਨ ਰੋਡ ਕਾਲਾ ਅੰਬ, ਜ਼ਿਲ੍ਹਾ ਸਿਰਮੌਰ 173030 (ਹਿਮਾਚਲ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਲੈਬੋਰੇਟ ਫਾਰਮਾਸਿਊਟੀਕਲਜ਼ ਇੰਡੀਆ ਲਿਮਟਿਡ, (ਯੂਨਿਟ-2), ਰਾਜਬਨ ਰੋਡ, ਨਾਰੀਵਾਲਾ, ਪਾਉਂਟਾ ਸਾਹਿਬ (ਹਿਮਾਚਲ) ਨੂੰ ਚਿਤਾਵਨੀ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।

ਜੀ.ਐਨ.ਬੀ ਮੈਡੀਕਲ ਲੈਬ, ਸੋਲਨ, ਹਿਮਾਚਲ ਪ੍ਰਦੇਸ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਗੋਲੀਆਂ, ਕੈਪਸੂਲ, ਡ੍ਰਾਈ ਸੀਰਪ (ਬੀਟਾ-ਲੈਕਟਮ), ਇੰਜੈਕਟੇਬਲ (ਤਰਲ ਇੰਜੈਕਸ਼ਨ-ਵਾਇਲ, ਐਂਪੂਲਜ਼ ਅਤੇ ਪੀ.ਐੱਫ.ਐੱਸ.) ਸੈਚੇਟ ਅਤੇ ਪ੍ਰੋਟੀਨ ਪਾਊਡਰ (ਜਨਰਲ ਸੈਕਸ਼ਨ) ਦਾ ਉਤਪਾਦਨ ਬੰਦ ਕਰਨ ਲਈ ਕਿਹਾ ਹੈ | ਇਸ ਤੋਂ ਇਲਾਵਾ ਗਨੋਸਿਸ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ, ਨਾਹਨ ਰੋਡ, ਪਿੰਡ ਮੋਗੀਨੰਦ, ਕਾਲਾ ਅੰਬ, ਸਿਰਮੌਰ (ਹਿਮਾਚਲ) ਨੂੰ ਕਾਸਮੈਟਿਕ ਨਿਰਮਾਣ ਲਈ ਕਾਰਨ ਦੱਸੋ ਅਤੇ ਨਿਰਮਾਣ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਸੀ।

ਫਰੀਦਾਬਾਦ ਵਿੱਚ ਰਜਿਸਟਰਡ ਨੇਸਟਰ ਫਾਰਮਾਸਿਊਟੀਕਲਜ਼ ਲਿਮਟਿਡ ਨੂੰ ਇਸ ਸਾਲ 30 ਜਨਵਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਪਾਲਣਾ ਜਮ੍ਹਾ ਕਰਨ ਤੋਂ ਬਾਅਦ ਫਰਮ ਦੀ ਦੁਬਾਰਾ ਜਾਂਚ ਕੀਤੀ ਗਈ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਸਖਤ ਚਿਤਾਵਨੀ ਦਿੱਤੀ ਗਈ। ਦੱਸ ਦਈਏ ਕਿ ਦੇਸ਼ ਭਰ ‘ਚ ਨਕਲੀ ਦਵਾਈਆਂ ਬਣਾਉਣ ‘ਚ ਸ਼ਾਮਲ ਫਾਰਮਾ ਕੰਪਨੀਆਂ ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਕਾਰਵਾਈ ਜਾਰੀ ਹੈ।