DC ਬਨਾਮ RR: IPL ‘ਚ ਰੋਮਾਂਚਕ ਸੁਪਰ ਓਵਰ, ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾਇਆ

17 ਅਪ੍ਰੈਲ 2025: ਅਰੁਣ ਜੇਤਲੀ (arun jetli stadium) ਸਟੇਡੀਅਮ ਵਿੱਚ ਬੀਤੀ ਦਿਨੀ ਖੇਡੇ ਗਏ ਆਈਪੀਐਲ 2025 ਦੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਰਾਜਸਥਾਨ (Delhi Capitals defeat Rajasthan Royals) ਰਾਇਲਜ਼ ਨੂੰ ਸੁਪਰ ਓਵਰ ਵਿੱਚ ਹਰਾਇਆ। ਦੱਸ ਦੇਈਏ ਕਿ ਰਾਜਸਥਾਨ ਨੇ ਸੁਪਰ ਓਵਰ ਵਿੱਚ 11 ਦੌੜਾਂ ਬਣਾਈਆਂ ਸਨ, ਪਰ ਦਿੱਲੀ (delhi) ਨੇ ਸਿਰਫ਼ ਚਾਰ ਗੇਂਦਾਂ ਬਾਕੀ ਰਹਿੰਦਿਆਂ ਦੇ ਵਿੱਚ ਮੈਚ ਜਿੱਤ ਲਿਆ। ਸੁਪਰ ਓਵਰ ਵਿੱਚ ਦਿੱਲੀ ਲਈ ਕੇਐਲ ਰਾਹੁਲ ਅਤੇ ਟ੍ਰਿਸਟਨ ਸਟੱਬਸ ਆਏ ਅਤੇ ਸਟੱਬਸ ਨੇ ਛੱਕਾ ਲਗਾ ਕੇ ਦਿੱਲੀ ਨੂੰ ਜਿੱਤ ਦਿਵਾਈ।

2022 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਆਈਪੀਐਲ ਮੈਚ ਦਾ ਨਤੀਜਾ ਸੁਪਰ ਓਵਰ ਰਾਹੀਂ ਸੁਣਾਇਆ ਗਿਆ ਹੈ। ਇਸ ਜਿੱਤ (won) ਨਾਲ ਦਿੱਲੀ ਦੀ ਟੀਮ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਈ। ਉਨ੍ਹਾਂ ਦੇ ਛੇ ਮੈਚਾਂ ਵਿੱਚ ਪੰਜ ਜਿੱਤਾਂ ਅਤੇ ਇੱਕ ਹਾਰ ਨਾਲ 10 ਅੰਕ ਹਨ।

ਰਾਜਸਥਾਨ (rajsthan) ਨੇ ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ 5 ਵਿਕਟਾਂ ਗੁਆ ਕੇ 188 ਦੌੜਾਂ ਬਣਾਈਆਂ। ਰਾਜਸਥਾਨ ਵੀ 4 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 188 ਦੌੜਾਂ ਹੀ ਬਣਾ ਸਕਿਆ। ਮਿਸ਼ੇਲ ਸਟਾਰਕ ਨੇ 20ਵੇਂ ਓਵਰ ਵਿੱਚ ਸ਼ਿਮਰੋਨ ਹੇਟਮਾਇਰ ਅਤੇ ਧਰੁਵ ਜੁਰੇਲ ਦੇ ਖਿਲਾਫ 9 ਦੌੜਾਂ ਦਾ ਬਚਾਅ ਕਰਕੇ ਮੈਚ (match) ਟਾਈ ਕਰ ਦਿੱਤਾ।

Read More: ਪ੍ਰਿਯਾਂਸ਼ ਆਰੀਆ IPL ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਦੂਜਾ ਭਾਰਤੀ ਖਿਡਾਰੀ

Scroll to Top