DC ਬਨਾਮ RR

DC ਬਨਾਮ RR: ਅੱਜ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੋਵੇਗਾ ਦਿਲਚਸਪ ਮੁਕਾਬਲਾ

ਚੰਡੀਗੜ੍ਹ, 16 ਅਪ੍ਰੈਲ 2025: DC ਬਨਾਮ RR: ਇੰਡੀਅਨ ਪ੍ਰੀਮੀਅਰ ਲੀਗ 2025 (IPL 2025 ) ਦੇ 32ਵੇਂ ਮੈਚ ‘ਚ ਅੱਜ ਦਿੱਲੀ ਕੈਪੀਟਲਜ਼ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਇਹ ਮੈਚ ਦਿੱਲੀ ਦੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ ਅਤੇ ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗਾ |

ਦਿੱਲੀ ਕੈਪੀਟਲਜ਼ ਨੇ ਇਸ ਸੀਜ਼ਨ ‘ਚ ਹੁਣ ਤੱਕ 5 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਨ੍ਹਾਂ ਨੇ 4 ਜਿੱਤੇ ਹਨ ਅਤੇ ਟੀਮ 8 ਅੰਕਾਂ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਜਦੋਂ ਕਿ ਰਾਜਸਥਾਨ ਰਾਇਲਜ਼ ਨੇ ਹੁਣ ਤੱਕ 6 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਨ੍ਹਾਂ ਨੇ 2 ਮੈਚ ਜਿੱਤੇ ਹਨ ਅਤੇ 4 ਅੰਕਾਂ ਨਾਲ ਅੰਕ ਸੂਚੀ ‘ਚ ਅੱਠਵੇਂ ਸਥਾਨ ‘ਤੇ ਹੈ।

ਆਈਪੀਐਲ ‘ਚ ਹੁਣ ਤੱਕ ਰਾਜਸਥਾਨ ਰਾਇਲਜ਼ ਅਤੇ ਦਿੱਲੀ ਵਿਚਕਾਰ 29 ਮੈਚ ਖੇਡੇ ਜਾ ਚੁੱਕੇ ਹਨ। ਦਿੱਲੀ ਕੈਪੀਟਲਜ਼ ਨੇ 14 ਅਤੇ ਰਾਜਸਥਾਨ ਨੇ 15 ਮੈਚ ਜਿੱਤੇ ਹਨ। ਹੁਣ ਤੱਕ ਦਿੱਲੀ ਦੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ‘ਚ ਦੋਵਾਂ ਟੀਮਾਂ ਵਿਚਕਾਰ 9 ਮੈਚ ਖੇਡੇ ਜਾ ਚੁੱਕੇ ਹਨ। ਦਿੱਲੀ ਨੇ 6 ਅਤੇ ਰਾਜਸਥਾਨ ਨੇ 3 ਮੈਚ ਜਿੱਤੇ ਹਨ। ਰਾਜਸਥਾਨ ਨੇ ਇੱਥੇ ਆਖਰੀ ਮੈਚ 2015 ‘ਚ ਜਿੱਤਿਆ ਸੀ। ਇਸ ਤੋਂ ਬਾਅਦ ਤਿੰਨ ਮੈਚ ਖੇਡੇ ਅਤੇ ਦਿੱਲੀ ਨੇ ਤਿੰਨੋਂ ਮੈਚ ਜਿੱਤੇ।

ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਸੈਮਸਨ ਨੇ 6 ਮੈਚਾਂ ‘ਚ 193 ਦੌੜਾਂ ਬਣਾਈਆਂ ਹਨ। ਇਨ੍ਹਾਂ ‘ਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ। ਗੇਂਦਬਾਜ਼ ਵਾਨਿੰਦੂ ਹਸਰੰਗਾ ਟੀਮ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ।

ਦਿੱਲੀ ਕੈਪੀਟਲਜ਼ ਲਈ ਕੇਐਲ ਰਾਹੁਲ ਨੇ ਸਭ ਤੋਂ ਵੱਧ 200 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਦਿੱਲੀ ਦੇ ਗੇਂਦਬਾਜ਼ ਕੁਲਦੀਪ ਯਾਦਵ ਟੀਮ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 5 ਮੈਚਾਂ ‘ਚ 10 ਵਿਕਟਾਂ ਲਈਆਂ। ਉਨ੍ਹਾਂ ਤੋਂ ਬਾਅਦ ਮਿਸ਼ੇਲ ਸਟਾਰਕ ਨੇ 5 ਮੈਚਾਂ ‘ਚ 9 ਵਿਕਟਾਂ ਲਈਆਂ ਹਨ।

ਅਰੁਣ ਜੇਤਲੀ ਸਟੇਡੀਅਮ ਮੈਦਾਨ ਦੀ ਪਿੱਚ ਰਿਪੋਰਟ

ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਸ਼ਾਨਦਾਰ ਹੋਵੇਗੀ। ਇੱਥੇ ਆਈਪੀਐਲ ਵਿੱਚ ਹੁਣ ਤੱਕ ਕੁੱਲ 90 ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 43 ਮੈਚ ਜਿੱਤੇ ਅਤੇ ਪਿੱਛਾ ਕਰਨ ਵਾਲੀ ਟੀਮ ਨੇ 46 ਮੈਚ ਜਿੱਤੇ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ।

ਦਿੱਲੀ ‘ਚ ਮੌਸਮ ਦੇ ਹਾਲਾਤ

ਮੈਚ ਵਾਲੇ ਦਿਨ ਦਿੱਲੀ ‘ਚ ਬਹੁਤ ਗਰਮੀ ਹੋਵੇਗੀ। ਮੀਂਹ ਪੈਣ ਦੀ ਬਿਲਕੁਲ ਵੀ ਉਮੀਦ ਨਹੀਂ ਹੈ। 16 ਅਪ੍ਰੈਲ ਨੂੰ ਇੱਥੇ ਤਾਪਮਾਨ 27 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਹਵਾ ਦੀ ਗਤੀ 7 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।

Read More: IPL 2025 ਅੰਕ ਸੂਚੀ ‘ਚ ਪੰਜਾਬ ਕਿੰਗਜ਼ ਟਾਪ-4 ‘ਚ ਪੁੱਜੀ, ਮੈਚ ‘ਚ ਬਣਿਆ ਖ਼ਾਸ ਰਿਕਾਰਡ

Scroll to Top