ਮੁੰਬਈ, 21 ਮਈ 2025: DC ਬਨਾਮ MI: ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਕਸ਼ਰ ਪਟੇਲ ਆਪਣੀ ਟੀਮ ਵੱਲੋਂ ਟਾਸ ਲਈ ਨਹੀਂ ਆਏ। ਉਹ ਪਿਛਲੇ ਮੈਚ ‘ਚ ਜ਼ਖਮੀ ਹੋ ਗਿਆ ਸੀ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਨੇ ਕੋਰਬਿਨ ਬੋਸ਼ ਦੀ ਜਗ੍ਹਾ ਮਿਸ਼ੇਲ ਸੈਂਟਨਰ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।
ਦਿੱਲੀ ਨੂੰ ਗੁਜਰਾਤ ਖ਼ਿਲਾਫ਼ ਪਿਛਲੇ ਮੈਚ ‘ਚ ਆਪਣੇ ਚੋਟੀ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (14 ਵਿਕਟਾਂ) ਦੀ ਘਾਟ ਮਹਿਸੂਸ ਹੋਈ ਕਿਉਂਕਿ ਉਹ ਆਈਪੀਐਲ ਮੁੜ ਸ਼ੁਰੂ ਹੋਣ ‘ਤੇ ਵਾਪਸ ਨਹੀਂ ਆਇਆ। ਸਟਾਰਕ ਦੀ ਗੈਰਹਾਜ਼ਰੀ ‘ਚ, ਦਿੱਲੀ ਗੁਜਰਾਤ ਤੋਂ ਆਖਰੀ ਮੈਚ 10 ਵਿਕਟਾਂ ਨਾਲ ਹਾਰ ਗਈ। ਦਿੱਲੀ ਦੀ ਟੀਮ ਲੋਕੇਸ਼ ਰਾਹੁਲ (493 ਦੌੜਾਂ) ਦੇ ਪ੍ਰਦਰਸ਼ਨ ‘ਤੇ ਬਹੁਤ ਜ਼ਿਆਦਾ ਨਿਰਭਰ ਕਰੇਗੀ, ਜਿਸਨੇ ਗੁਜਰਾਤ ਵਿਰੁੱਧ ਸ਼ਾਨਦਾਰ ਸੈਂਕੜਾ ਲਗਾਇਆ ਸੀ।
ਇਸ ਮੈਚ ‘ਚ ਦਿੱਲੀ ਕੈਪੀਟਲਜ਼ ਦੀ ਗੇਂਦਬਾਜ਼ੀ ਦੀਆਂ ਕਮਜ਼ੋਰੀਆਂ ਸਾਹਮਣੇ ਆਈਆਂ ਪਰ ਸਟਾਰਕ ਦੀ ਜਗ੍ਹਾ ਲੈਣ ਵਾਲੇ ਮੁਸਤਫਿਜ਼ੁਰ ਰਹਿਮਾਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਦਿੱਲੀ ਨੇ ਆਈਪੀਐਲ ਦੀ ਸ਼ੁਰੂਆਤ ਛੇ ‘ਚੋਂ ਪੰਜ ਮੈਚ ਜਿੱਤ ਕੇ ਕੀਤੀ ਸੀ ਪਰ ਦੂਜੇ ਅੱਧ ‘ਚ ਉਸਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਹੈ। ਕੁਲਦੀਪ ਯਾਦਵ (12 ਵਿਕਟਾਂ) ਨੇ ਇੱਕ ਸਿਰੇ ਤੋਂ ਆਪਣਾ ਕੰਟਰੋਲ ਬਣਾਈ ਰੱਖਿਆ ਹੈ ਪਰ ਕਪਤਾਨ ਅਕਸ਼ਰ ਲਈ ਇਹ ਸੀਜ਼ਨ ਕਾਫ਼ੀ ਹੱਦ ਤੱਕ ਨਿਰਾਸ਼ਾਜਨਕ ਰਿਹਾ ਹੈ, ਜਿਸਨੇ ਹੁਣ ਤੱਕ 263 ਦੌੜਾਂ ਬਣਾਈਆਂ ਹਨ ਅਤੇ ਸਿਰਫ਼ ਪੰਜ ਵਿਕਟਾਂ ਲਈਆਂ ਹਨ।
Read More: DC ਬਨਾਮ MI: ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਲਈ ਕਰੋ ਜਾਂ ਮਰੋ ਦਾ ਮੁਕਾਬਲਾ, ਪਲੇਆਫ ਲਈ ਜਿੱਤ ਲਾਜ਼ਮੀ