DC vs LSG

DC ਬਨਾਮ LSG: ਆਈਪੀਐਲ 2025 ‘ਚ ਅੱਜ ਦਿੱਲੀ ਕੈਪੀਟਲਜ਼ ਦੀ ਲਖਨਊ ਸੁਪਰ ਜਾਇੰਟਸ ਨਾਲ ਟੱਕਰ

ਚੰਡੀਗੜ੍ਹ, 24 ਮਾਰਚ 2025: DC vs LSG: ਆਈਪੀਐਲ 2025 ਦੇ 18ਵੇਂ ਸੀਜ਼ਨ ‘ਚ ਅੱਜ ਦਿੱਲੀ ਕੈਪੀਟਲਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਵਿਸ਼ਾਖਾਪਟਨਮ ਦੇ ਵਾਈਐਸਆਰ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਸਾਰੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਮੈਚ ‘ਤੇ ਰਹਿਣਗੀਆਂ ਕਿਉਂਕਿ ਦੋਵਾਂ ਟੀਮਾਂ ਦੇ ਦੋ ਸਾਬਕਾ ਕਪਤਾਨ ਆਪਣੀਆਂ ਪੁਰਾਣੀਆਂ ਟੀਮਾਂ ਦਾ ਸਾਹਮਣਾ ਕਰਨਗੇ।

ਲਖਨਊ ਦੇ ਮੌਜੂਦਾ ਕਪਤਾਨ ਰਿਸ਼ਭ ਪੰਤ (Rishabh Pant) ਪਿਛਲੇ ਸੀਜ਼ਨ ਤੱਕ ਦਿੱਲੀ ਦੇ ਕਪਤਾਨ ਸਨ, ਜਦੋਂ ਕਿ ਕੇਐਲ ਰਾਹੁਲ ਪਿਛਲੇ ਸੀਜ਼ਨ ਤੱਕ ਲਖਨਊ ਦੇ ਕਪਤਾਨ ਸਨ ਅਤੇ ਇਸ ਸਮੇਂ ਦਿੱਲੀ ਦੀ ਟੀਮ ‘ਚ ਹਨ। ਅਜਿਹੀ ਸਥਿਤੀ ‘ਚ ਮੈਚ (DC vs LSG) ਦਿਲਚਸਪ ਹੋਵੇਗਾ।

ਪਿਛਲੇ ਦੋ ਸਾਲਾਂ ‘ਚ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਲਖਨਊ ਨੇ ਕੇ.ਐੱਲ ਰਾਹੁਲ ਦੀ ਆਲੋਚਨਾ ਕੀਤੀ ਸੀ। ਟੀਮ ਦੇ ਮਾਲਕ ਸੰਜੀਵ ਗੋਇਨਕਾ ਨੂੰ ਮੈਦਾਨ ਦੇ ਵਿਚਕਾਰ ਰਾਹੁਲ ਨਾਲ ਬਹਿਸ ਕਰਦੇ ਦੇਖਿਆ ਗਿਆ ਸੀ। ਉਦੋਂ ਤੋਂ ਹੀ ਰਾਹੁਲ ਦੇ ਇਸ ਟੀਮ ਨਾਲ ਰਹਿਣ ਬਾਰੇ ਕਿਆਸ ਲਗਾਏ ਜਾ ਰਹੇ ਸਨ। ਹਾਲਾਂਕਿ, ਰਾਹੁਲ ਨੂੰ ਮੈਗਾ ਨਿਲਾਮੀ ਤੋਂ ਪਹਿਲਾਂ ਰਿਲੀਜ਼ ਕਰ ਦਿੱਤਾ ਗਿਆ ਸੀ ਅਤੇ ਫਿਰ ਦਿੱਲੀ ਨੇ ਰਾਹੁਲ ਨੂੰ ਖਰੀਦ ਲਿਆ। ਜਦੋਂ ਕਿ ਪੰਤ ਨੂੰ ਲਖਨਊ ਨੇ ਰਿਕਾਰਡ 27 ਕਰੋੜ ਰੁਪਏ ‘ਚ ਖਰੀਦਿਆ।

ਦੂਜੇ ਪਾਸੇ ਦਿੱਲੀ ਕੈਪੀਟਲਜ਼ ਦੇ ਨਵੇਂ ਕਪਤਾਨ ਅਕਸ਼ਰ ਪਟੇਲ (Axar Patel) ਚਾਹੁੰਦੇ ਹਨ ਕਿ ਉਨ੍ਹਾਂ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਖਿਤਾਬ ਜਿੱਤਣ ਦੀ ਆਪਣੀ ਕੋਸ਼ਿਸ਼ ‘ਚ ਚੀਜ਼ਾਂ ਨੂੰ ਸਾਦਾ ਰੱਖੇ। “ਜਦੋਂ ਮੈਨੂੰ ਕਪਤਾਨ ਐਲਾਨਿਆ ਗਿਆ ਸੀ, ਤਾਂ ਮੈਂ ਇਸ ਕੰਮ ਪ੍ਰਤੀ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਸੀ, ਮੈਂ 2019 ਤੋਂ ਦਿੱਲੀ ਕੈਪੀਟਲਜ਼ ਲਈ ਖੇਡ ਰਿਹਾ ਹਾਂ, ਮੈਂ ਇਸ ਫਰੈਂਚਾਇਜ਼ੀ ‘ਚ ਇੱਕ ਕ੍ਰਿਕਟਰ ਵਜੋਂ ਵਧ ਰਿਹਾ ਹਾਂ। ਮੈਨੂੰ ਇਹ ਜ਼ਿੰਮੇਵਾਰੀ ਮਿਲਣ ‘ਤੇ ਮਾਣ ਹੈ।

Read More: IPL 2025: CSK ਦੇ ਐਮਐਸ ਧੋਨੀ ਨੇ ਮਹਿਜ 0.12 ਸਕਿੰਟ ‘ਚ ਕੀਤਾ ਸਟੰਪ

Scroll to Top