DC ਬਨਾਮ KKR

DC ਬਨਾਮ KKR: ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਕੋਲਕਾਤਾ ਲਈ ਜਿੱਤ ਲਾਜ਼ਮੀ

ਚੰਡੀਗੜ੍ਹ, 29 ਅਪ੍ਰੈਲ 2025: DC ਬਨਾਮ KKR: ਆਈ.ਪੀ.ਐੱਲ 2025 ‘ਚ ਦਿੱਲੀ ਕੈਪੀਟਲਜ਼ (DC) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਨੇ ਆਪਣੀ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਇੱਕ ਬਦਲਾਅ ਕੀਤਾ ਹੈ ਅਤੇ ਅਨੁਕੂਲ ਰਾਏ ਵਾਪਸੀ ਹੋਈ ਹੈ |

ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ ਪਲੇਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਇਹ ਮੈਚ ਜਿੱਤਣ ਦੀ ਲੋੜ ਹੈ ਕਿਉਂਕਿ ਦਿੱਲੀ ਤੋਂ ਬਾਅਦ ਹਾਰ ਉਨ੍ਹਾਂ ਦੇ ਪਲੇਆਫ ‘ਚ ਜਾਣ ਦਾ ਰਸਤਾ ਬਹੁਤ ਮੁਸ਼ਕਿਲ ਬਣਾ ਦੇਵੇਗੀ। ਟੀਮ ਨੂੰ ਵੱਖ-ਵੱਖ ਵਿਭਾਗਾਂ ‘ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਰੇਨ ਦੇ ਨਾਲ ਕੁਇੰਟਨ ਡੀ ਕੌਕ ਅਤੇ ਰਹਿਮਾਨਉੱਲਾ ਗੁਰਬਾਜ਼ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ। ਟੀਮ ਦੌੜਾਂ ਬਣਾਉਣ ਲਈ ਰਹਾਣੇ ਅਤੇ ਨੌਜਵਾਨ ਅੰਗਕ੍ਰਿਸ਼ ਰਘੂਵੰਸ਼ੀ ‘ਤੇ ਬਹੁਤ ਜ਼ਿਆਦਾ ਨਿਰਭਰ ਹੈ।

ਮੱਧਕ੍ਰਮ ਵਿੱਚ, ਵੈਂਕਟੇਸ਼ ਅਈਅਰ, ਆਂਦਰੇ ਰਸਲ, ਰਿੰਕੂ ਸਿੰਘ ਅਤੇ ਰਮਨਦੀਪ ਸਿੰਘ ਬਹੁਤਾ ਪ੍ਰਭਾਵ ਨਹੀਂ ਪਾ ਸਕੇ ਹਨ। ਟੀਮ ਦੀ ਗੇਂਦਬਾਜ਼ੀ ਵੀ ਚਿੰਤਾ ਦਾ ਵਿਸ਼ਾ ਹੈ। ਕੇਕੇਆਰ ਦੇ ਗੇਂਦਬਾਜ਼ਾਂ ਨੂੰ ਸ਼ੁਰੂਆਤੀ ਜੋੜੀਆਂ ਨੂੰ ਤੋੜਨਾ ਮੁਸ਼ਕਲ ਹੋ ਰਿਹਾ ਹੈ ਜਿਸ ਕਾਰਨ ਵਿਰੋਧੀ ਟੀਮਾਂ ਉਨ੍ਹਾਂ ਵਿਰੁੱਧ ਵੱਡੇ ਸਕੋਰ ਬਣਾ ਰਹੀਆਂ ਹਨ। ਪਿਛਲੇ ਮੈਚ ‘ਚ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ਾਂ ਨੇ 120 ਦੌੜਾਂ ਜੋੜੀਆਂ।

Read More: Vaibhav Suryavanshi: 14 ਸਾਲਾ ਵੈਭਵ ਸੂਰਿਆਵੰਸ਼ੀ ਨੇ ਤੋੜੇ ਵੱਡੇ ਰਿਕਾਰਡ, ਸਚਿਨ ਤੇ ਯੁਵਰਾਜ ਵੀ ਹੋਏ ਮੁਰੀਦ

ਵਿਦੇਸ਼

Scroll to Top