July 1, 2024 12:19 am
DC Vs KKR

DC Vs KKR: ਕੋਲਕਾਤਾ ਨੂੰ ਹਰਾ ਕੇ ਦਿੱਲੀ ਕੈਪੀਟਲਸ ਨੇ ਸੀਜ਼ਨ ਦੀ ਪਹਿਲੀ ਜਿੱਤ ਕੀਤੀ ਦਰਜ

ਚੰਡੀਗ੍ਹੜ, 20 ਅਪ੍ਰੈਲ 2023: (DC Vs KKR) ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਵਿੱਚ ਜਿੱਤ ਦਾ ਸਵਾਦ ਚਖਿਆ ਹੈ। ਲਗਾਤਾਰ 5 ਹਾਰਾਂ ਝੱਲਣ ਵਾਲੀ ਇਸ ਟੀਮ ਨੇ ਬਹੁਤ ਹੀ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਪਹਿਲੀ ਜਿੱਤ ਦਰਜ ਕੀਤੀ ਹੈ | । ਇਸ ਜਿੱਤ ਨਾਲ ਅੰਕ ਸੂਚੀ ਵਿੱਚ ਦਿੱਲੀ ਦੇ ਖਾਤੇ ਵਿੱਚ ਦੋ ਅੰਕ ਜੁੜ ਗਏ ਹਨ।

ਅਰੁਣ ਜੇਤਲੀ ਸਟੇਡੀਅਮ ‘ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨੇ 20 ਓਵਰਾਂ ‘ਚ ਸਾਰੀਆਂ ਵਿਕਟਾਂ ਗੁਆ ਕੇ 127 ਦੌੜਾਂ ਬਣਾਈਆਂ। ਜਵਾਬ ਵਿੱਚ ਦਿੱਲੀ ਦੇ ਬੱਲੇਬਾਜ਼ਾਂ ਨੇ 19.2 ਓਵਰਾਂ ਵਿੱਚ ਲੋੜੀਂਦੀਆਂ ਦੌੜਾਂ 6 ਵਿਕਟਾਂ ਨਾਲ ਜਿੱਤ ਲਈਆਂ। ਇਸ਼ਾਂਤ ਸ਼ਰਮਾ ਪਲੇਅਰ ਆਫ ਦਿ ਮੈਚ ਰਹੇ। ਉਨ੍ਹਾਂ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ।