ਐਸ.ਏ.ਐਸ.ਨਗਰ 27 ਸਤੰਬਰ 2023: ਅੱਜ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਵਿਖੇ ਸ੍ਰੀਮਤੀ ਆਸ਼ਿਕਾ ਜੈਨ, ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੇ ਯੋਜਨਾ ਤਹਿਤ ਕਮੇਟੀ ਦੀ ਮੀਟਿੰਗ ਹੋਈ। ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਆਸ਼ਿਕਾ ਜੈਨ, ਡਿਪਟੀ ਕਮਿਸ਼ਨਰ (DC Ashika Jain) ਵੱਲੋਂ ਦੱਸਿਆ ਗਿਆ ਕਿ ਇਹ ਇੱਕ 100 ਫੀਸਦੀ ਕੇਂਦਰੀ ਸਪਾਂਸਰਡ ਸਕੀਮ ਹੈ, ਜਿਸ ਤਹਿਤ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਸਰਬਪੱਖੀ ਵਿਕਾਸ ਲਈ ਵੱਖ ਵੱਖ ਤਰ੍ਹਾਂ ਦੀ ਗਰਾਂਟ ਦਿੱਤੀ ਜਾਣੀ ਹੈ।
ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਦੇ ਹੁਨਰ ਵਿਕਾਸ ਅਤੇ ਸਵੈ-ਰੋਜਗਾਰ ਦੇ ਵਸੀਲੇ ਸਥਾਪਤ ਕਰਨ ਲਈ ਗਰਾਂਟ-ਇੰਨ-ਏਡ, 40 ਪ੍ਰਤੀਸ਼ਤ ਤੋਂ ਵੱਧ ਅਨੁਸੂਚਿਤ ਜਾਤੀ ਵਾਲੇ ਪਿੰਡਾਂ ਲਈ ਆਦਰਸ਼ ਗ੍ਰਾਮ ਯੋਜਨਾ ਤਹਿਤ ਬੁਨਿਅਦੀ ਢਾਂਚੇ ਦੇ ਵਿਕਾਸ ਲਈ ਰਾਸ਼ੀ, ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਹੋਸਟਲ ਅਤੇ ਰੈਜ਼ੀਡੈਂਸ਼ਲ ਸਕੂਲ ਦੀ ਉਸਾਰੀ ਲਈ ਰਾਸ਼ੀ ਮੁਹੱਈਆ ਕਰਵਾਈ ਜਾਣੀ ਹੈ।
ਐਸ.ਏ.ਐਸ.ਨਗਰ ਦੇ 50 ਫੀਸਦੀ ਤੋਂ ਵੱਧ ਅਨੁਸੂਚਿਤ ਜਾਤੀ ਵਾਲੇ 18 ਪਿੰਡਾਂ ਦੇ ਬੁਨਿਆਦੀ ਵਿਕਾਸ, ਜਿਵੇਂ ਕਿ- ਲੀਕਿਵਡ ਵੇਸਟ ਮੈਂਨੇਜਮੈਟ, ਸੋਲਰ ਲਾਈਟਾਂ ਅਤੇ ਟੋਭਿਆਂ ਦੀ ਉਸਾਰੀ ਆਦਿ ਲਈ 6 ਕਰੋੜ 82 ਲੱਖ ਦੀਆਂ ਤਜ਼ਵੀਜਾਂ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਰਾਜ ਨੂੰ ਭੇਜਣ ਦੀ ਪ੍ਰਵਾਨਗੀ ਦਿੱਤੀ ਗਈ ਤਾਂ ਜੋ ਭਾਰਤ ਸਰਕਾਰ ਤੋਂ ਇਸ ਤਹਿਤ ਰਾਸ਼ੀ ਪ੍ਰਾਪਤ ਕੀਤੀ ਜਾ ਸਕੇ। ਐਸ.ਏ.ਐਸ.ਨਗਰ ਵਿਖੇ ਪਾਇਲਟ ਤੌਰ ਦੇ 150 ਈ-ਰਿਕਸ਼ਾ ਵਾਸਤੇ (ਕੇਵਲ ਐਸ.ਸੀ. ਲਾਭਪਾਤਰੀਆਂ ਲਈ) ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਰਾਜ ਨੂੰ ਭੇਜਣ ਦੀ ਪ੍ਰਵਾਨਗੀ ਦਿੱਤੀ ਗਈ ਤਾਂ ਜੋ ਭਾਰਤ ਸਰਕਾਰ ਤੋਂ ਇਸ ਤਹਿਤ ਰਾਸ਼ੀ ਪ੍ਰਾਪਤ ਕੀਤੀ ਜਾ ਸਕੇ।
ਜ਼ਿਲੇ ਦੇ 12 ਗੈਰ ਸਰਕਾਰੀ ਸੰਸਥਾਵਾਂ ਦੇ ਹੁਨਰ ਵਿਕਾਸ ਦੇ (ਕੇਵਲ ਐਸ.ਸੀ. ਲਾਭਪਾਤਰੀਆਂ ਲਈ) ਤਜ਼ਵੀਜਾਂ ਪ੍ਰਧਾਨ ਮੰਤਰੀ ਅਜੇਯ ਯੋਜਨਾ ਸਕੀਮ ਦੀਆਂ ਗਾਈਡ ਲਾਈਨ ਅਨੁਸਾਰ ਤਜ਼ਵੀਜਾਂ ਸਵੀਕਾਰ ਕਰਕੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਰਾਜ ਨੂੰ ਭੇਜਣ ਦੀ ਪ੍ਰਵਾਨਗੀ ਦਿੱਤੀ ਗਈ ਤਾਂ ਜੋ ਭਾਰਤ ਸਰਕਾਰ ਤੋਂ ਇਸ ਤਹਿਤ ਰਾਸ਼ੀ ਪ੍ਰਾਪਤ ਕੀਤੀ ਜਾ ਸਕੇ ।
ਇਸ ਤੋਂ ਇਲਾਵਾ ਸਾਲ 2021 ਵਿੱਚ ਪ੍ਰਧਾਨ ਆਦਰਸ਼ ਗ੍ਰਾਮ ਯੋਜਨਾ ਤਹਿਤ 10 ਪਿੰਡਾਂ ਦੇ ਵਿਕਾਸ ਲਈ ਜਿਲ੍ਹੇ ਵੱਲੋਂ ਭੇਜੇ ਗਏ ਪੇਂਡੂ ਵਿਕਾਸ ਸਕੀਮ ਅਨੁਸਾਰ ਪ੍ਰਾਪਤ ਹੋਏ ਤਕਰੀਬਨ 36 ਲੱਖ ਦੀ ਰਾਸ਼ੀ ਨੂੰ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਮਿਸ ਗੀਤਿਕਾ ਸਿੰਘ,ਐੱਸ.ਡੀ.ਐੱਮ. ਡੇਰਾਬਸੀ ਹਿਮਾਂਸ਼ੂ ਗੁਪਤਾ, ਐੱਸ.ਡੀ.ਐੱਮ. ਖਰੜ ਰਵਿੰਦਰ ਸਿੰਘ ਸਮੇਤ ਜ਼ਿਲ੍ਹੇ ਵਿਚਲੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।