Punjab News: ਹਵਾ ਪ੍ਰਦੂਸ਼ਣ ‘ਚ ਦਿਨੋਂ-ਦਿਨ ਹੋ ਰਿਹਾ ਵਾਧਾ

11 ਨਵੰਬਰ 2024: ਪੰਜਾਬ ( punajb ) ਵਿੱਚ ਪਰਾਲੀ ਸਾੜਨ (stubble burning) ਅਤੇ ਹੁਣੇ ਹੁਣੇ ਨਿਕਲੀ ਦੀਵਾਲੀ ਨੂੰ ਲੈ ਕੇ ਪ੍ਰਦੂਸ਼ਣ ਖਤਰਨਾਕ ਪੱਧਰ ਤੱਕ ਪਹੁੰਚ ਗਿਆ ਹੈ। ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਦੇ ਨਾਲ-ਨਾਲ ਅੱਖਾਂ (eyes) ‘ਚ ਜਲਨ ਵੀ ਹੋ ਰਹੀ ਹੈ। ਬੀਤੇ ਦਿਨ ਪੰਜਾਬ-ਹਰਿਆਣਾ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ (Central Pollution Control Board) ‘ਸਮੀਰ’ ਐਪ ਮੁਤਾਬਕ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਸਵੇਰੇ 10 ਵਜੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 342 ਦਰਜ ਕੀਤਾ ਗਿਆ।

 

ਦੂਜੇ ਪਾਸੇ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਹਵਾ ਗੁਣਵੱਤਾ ਸੂਚਕ ਅੰਕ 268, ਅੰਮ੍ਰਿਤਸਰ ਵਿੱਚ 246, ਲੁਧਿਆਣਾ ਵਿੱਚ 220, ਪਟਿਆਲਾ ਵਿੱਚ 206, ਰੂਪਨਗਰ ਵਿੱਚ 202, ਜਲੰਧਰ ਵਿੱਚ 196, ਬਠਿੰਡਾ ਵਿੱਚ 175 ਅਤੇ ਖੰਨਾ ਵਿੱਚ 163 ਦਰਜ ਕੀਤਾ ਗਿਆ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ‘ਚ ਐਤਵਾਰ ਸ਼ਾਮ ਨੂੰ ਵੀ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ‘ਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਸ਼ਾਮ 4 ਵਜੇ ਤੱਕ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) 335 (ਬਹੁਤ ਮਾੜਾ) ਰਿਹਾ।

 

A,Q,I.334 ਦਿੱਲੀ ਵਿੱਚ ਸਵੇਰੇ 9 ਵਜੇ ਦਰਜ ਕੀਤਾ ਗਿਆ ਸੀ। ਆਨੰਦ ਵਿਹਾਰ, ਅਸ਼ੋਕ ਵਿਹਾਰ, ਅਲੀਪੁਰ, ਬਵਾਨਾ, ਜਹਾਂਗੀਰਪੁਰੀ, ਵਜ਼ੀਰਪੁਰ, ਰੋਹਿਣੀ ਅਤੇ ਆਰ.ਕੇ. ਪੁਰਮ ਸਮੇਤ ਘੱਟੋ-ਘੱਟ 8 ਮੌਸਮ ਕੇਂਦਰਾਂ ਨੇ ਸ਼ਾਮ ਨੂੰ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ।

 

Scroll to Top