July 8, 2024 12:15 am
LIbya

ਲੀਬੀਆ ‘ਚ ਤੂਫਾਨ ਡੈਨੀਅਲ ਕਾਰਨ ਟੁੱਟੇ ਡੈਮ, 5 ਹਜ਼ਾਰ ਮੌਤਾਂ, ਕਰੀਬ 15 ਹਜ਼ਾਰ ਤੋਂ ਵੱਧ ਲਾਪਤਾ

ਚੰਡੀਗ੍ਹੜ, 13 ਸਤੰਬਰ 2023: ਅਫਰੀਕੀ ਦੇਸ਼ ਲੀਬੀਆ (Libya) ‘ਚ ਤੂਫਾਨ ਡੈਨੀਅਲ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਤੋਂ ਬਾਅਦ 10 ਹਜ਼ਾਰ ਦੀ ਆਬਾਦੀ ਵਾਲੇ ਡੇਰਨਾ ਸ਼ਹਿਰ ਨੇੜੇ ਦੋ ਡੈਮ ਟੁੱਟ ਗਏ। ਇਸ ਨਾਲ ਪੂਰਾ ਸ਼ਹਿਰ ਤਬਾਹ ਹੋ ਗਿਆ ਹੈ। ਦੇਸ਼ ਵਿੱਚ ਹੁਣ ਤੱਕ 5 ਹਜ਼ਾਰ ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 15 ਹਜ਼ਾਰ ਤੋਂ ਵੱਧ ਲਾਪਤਾ ਹਨ। ਸਿਰਫ਼ 700 ਲਾਸ਼ਾਂ ਹੀ ਹਨ ਜਿਨ੍ਹਾਂ ਦੀ ਪਛਾਣ ਹੋ ਸਕੀ ਹੈ।

ਬਚਾਅ ਕਾਰਜ ‘ਚ ਲੱਗੇ 123 ਜਵਾਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਇਹੀ ਕਾਰਨ ਹੈ ਕਿ ਹੁਣ ਫੌਜ ਵੀ ਬੇਵੱਸ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਮੌਜੂਦ ਚੁਣੇ ਹੋਏ ਹਵਾਈ ਅੱਡੇ ਕਿਸੇ ਵੀ ਭਾਰੀ ਜਾਂ ਮਾਲਵਾਹਕ ਜਹਾਜ਼ ਦੇ ਉੱਥੇ ਉਤਰਨ ਲਈ ਢੁਕਵੇਂ ਨਹੀਂ ਹਨ। ਇਹੀ ਕਾਰਨ ਹੈ ਕਿ ਇੱਥੇ ਸਹਾਇਤਾ ਪ੍ਰਦਾਨ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕਈ ਇਲਾਕਿਆਂ (Libya) ‘ਚ ਲਾਸ਼ਾਂ ਪਾਣੀ ‘ਚ ਤੈਰਦੀਆਂ ਦੇਖੀਆਂ ਗਈਆਂ ਹਨ। ਕਈ ਘਰਾਂ ਵਿੱਚ ਲਾਸ਼ਾਂ ਸੜ ਗਈਆਂ ਹਨ।

 

ਅਲ ਜਜ਼ੀਰਾ ਮੁਤਾਬਕ ਬੰਦਰਗਾਹ ਸ਼ਹਿਰ ਡੇਰਨਾ ਨੇੜੇ ਦੋ ਡੈਮ ਸਨ, ਜੋ ਤੂਫ਼ਾਨ ਅਤੇ ਹੜ੍ਹ ਕਾਰਨ ਟੁੱਟ ਗਏ। ਇਨ੍ਹਾਂ ਵਿੱਚੋਂ ਇੱਕ ਬੰਨ੍ਹ ਦੀ ਉਚਾਈ 230 ਫੁੱਟ ਸੀ। ਇਹ ਡੈਮ ਪਹਿਲਾਂ ਤਬਾਹ ਹੋ ਗਿਆ ਸੀ। ਰਿਪੋਰਟਾਂ ਮੁਤਾਬਕ 2002 ਤੋਂ ਬਾਅਦ ਇਨ੍ਹਾਂ ਡੈਮਾਂ ਦੀ ਸਾਂਭ-ਸੰਭਾਲ ਨਹੀਂ ਕੀਤੀ ਗਈ। ਪੂਰਾ ਸ਼ਹਿਰ ਹੜ੍ਹ ਦੀ ਲਪੇਟ ਵਿਚ ਆ ਗਿਆ ਹੈ। 10 ਹਜ਼ਾਰ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਹੁਣ ਤੱਕ 700 ਜਣਿਆਂ ਦੀ ਮੌਤ ਹੋ ਚੁੱਕੀ ਹੈ। ਹਾਲਾਤ ਇੰਨੇ ਖਰਾਬ ਹਨ ਕਿ ਮਰਨ ਵਾਲਿਆਂ ਨੂੰ ਦਫ਼ਨਾਉਣ ਲਈ ਵੀ ਥਾਂ ਨਹੀਂ ਬਚੀ। ਸੜਕਾਂ ‘ਤੇ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ।