Punjabi University Patiala

ਡੈਮਾਂ ਨੂੰ ਪੰਜਾਬ ‘ਤੇ ਪਾਣੀ ਦੀਆਂ ਤੋਪਾਂ ਵਾਂਗ ਵਰਤਿਆ ਜਾ ਰਿਹੈ: ਯਾਦਵਿੰਦਰ ਸਿੰਘ ਯਾਦੂ

ਪਟਿਆਲਾ 22 ਅਗਸਤ 2025: ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਦੀ ਵਿਦਿਆਰਥੀ ਜਥੇਬੰਦੀ ਸੈਫੀ, ਪੰਜਾਬ ਵਿਦਿਆਰਥੀ ਪ੍ਰੀਸ਼ਦ ਅਤੇ ਲੋਕ-ਰਾਜ ਪੰਜਾਬ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਾਰ ਡੈਮਾਂ ਦਾ ਪਾਣੀ ਛੱਡ ਕੇ ਪੰਜਾਬ ਨੂੰ ਰੋੜ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਡੈਮਾਂ ਨੂੰ ਪਾਣੀ ਦੀਆਂ ਤੋਪਾਂ ਵਾਂਗ ਵਰਤਣਾ ਬੰਦ ਕਰਨਾ ਚਾਹੀਦਾ ਹੈ, ਭਾਖੜਾ, ਪੌਂਗ ਅਤੇ ਦੇਹਰ ਡੈਮਾਂ ਦਾ ਕੰਟਰੋਲ ਪੰਜਾਬ ਹਵਾਲੇ ਹੋਣਾ ਚਾਹੀਦਾ ਹੈ। ਪੰਜਾਬ ਵਿਦਿਆਰਥੀ ਪ੍ਰੀਸ਼ਦ ਦੇ ਪ੍ਰਧਾਨ ਅਤੇ ਸੈਫੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਯਾਦੂ
ਅਲਾਲ ਨੇ ਕਿਹਾ ਕਿ ਕਿਹਾ ਕਿ ਪੰਜਾਬ ਵਿੱਚ ਵਾਰ-ਵਾਰ ਆਉਣ ਵਾਲੇ ਹੜ੍ਹ ਕੁਦਰਤੀ ਨਾ ਹੋ ਕੇ ਮਨੁੱਖ ਦੁਆਰਾ ਲਿਆਂਦੇ ਗਏ ਹਨ, ਕਿਉਂਕਿ ਇਹ ਹੜ੍ਹ ਦਰਿਆਵਾਂ ‘ਚ ਜ਼ਿਆਦਾ ਮੀਂਹ ਦੇ ਪਾਣੀ ਦੇ ਵਹਾਅ ਕਾਰਨ ਨਹੀਂ ਆ ਰਹੇ, ਹਮੇਸ਼ਾ ਡੈਮਾਂ ‘ਚ ਸਟੋਰ ਕੀਤੇ ਪਾਣੀ ਨੂੰ ਛੱਡੇ ਜਾਣ ਦੇ ਸਿੱਧੇ ਨਤੀਜੇ ਵਜੋਂ ਆਉਂਦੇ ਹਨ।

ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਵੱਡਾ ਵਿਤਕਰਾ ਅਤੇ ਤਰਾਸਦੀ ਇਹ ਹੈ ਕਿ ਪੰਜਾਬ ਦੇ ਦਰਿਆਵਾਂ ‘ਤੇ ਪੰਜਾਬ ਦਾ ਕੰਟਰੋਲ ਨਹੀਂ ਹੈ ਕੇਂਦਰ ਸਰਕਾਰ ਵੱਲੋਂ ਦਰਿਆਵਾਂ ਦੀ ਮਾਰ ਝੱਲਣ ਵਾਲੇ “ਰਿਪੇਰੀਅਨ ਰਾਜ ਪੰਜਾਬ” ਦੇ ਕੰਟਰੋਲ ਆਪਣੇ ਅਧਿਕਾਰ ਖੇਤਰ ‘ਚ ਲਏ ਹੋਏ ਹਨ ।
ਯਾਦਵਿੰਦਰ ਸਿੰਘ ‘ਯਾਦੂ’, ਸੇਵਾਮੁਕਤ ਸਿਵਲ ਸਰਜਨ ਅਤੇ ਲੋਕ-ਰਾਜ ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਅਤੇ ਨੇ ਪ੍ਰੈਸ ਨੂੰ ਜਾਰੀ ਕੀਤੇ ਇੱਕ ਸਾਂਝੇ ਬਿਆਨ ‘ਚ, ਭਾਖੜਾ, ਪੋਂਗ ਅਤੇ ਦੇਹਰ ਡੈਮਾਂ ਦਾ ਕੰਟਰੋਲ ਤੁਰੰਤ ਰਿਪੇਰੀਅਨ ਰਾਜ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਹੈ।

ਕਿਉਂਕਿ ਪੰਜਾਬ ਨੂੰ ਵਾਰ-ਵਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਨਾਲਾਇਕੀ ਅਤੇ ਲਾਪਰਵਾਹੀ ਕਾਰਨ ਆ ਰਹੇ ਤਬਾਹਕੁੰਨ ਹੜ੍ਹਾਂ ਕਰਕੇ, ਫਸਲਾਂ, ਜਾਨਾਂ ਅਤੇ ਜਾਇਦਾਦਾਂ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਯਾਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਮੁੱਚੇ ਪੰਜਾਬ ਦੇ ਪਿੰਡਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਨੂੰ ਬਚਾਉਣ ਖਾਤਰ ਡੈਮਾਂ ਦਾ ਕੰਟਰੋਲ ਪੰਜਾਬ ਨੂੰ ਤੁਰੰਤ ਦੇਣ ਲਈ, ਆਪੋ ਆਪਣੀਆਂ ਗ੍ਰਾਮ ਸਭਾਵਾਂ ਦੇ ਮਤੇ ਪਾਉਣ, ਤਾਂ ਜੋ ਜ਼ਬਰੀ ਜ਼ਮੀਨ ਖੋਹਣ ਦੇ ਕਾਨੂੰਨ ਰੱਦ ਕਰਵਾਉਣ ਵਾਂਗ, ਪੰਜਾਬ ਨੂੰ ਨਿੱਤ ਦੇ ਮਾਰੂ ਹੜ੍ਹਾਂ ਦੀ ਮਾਰ ਤੋਂ ਬਚਾਉਣ ਦਾ ਵੀ ਪੱਕਾ ਇਲਾਜ਼ ਹੋ ਸਕੇ।

Read More: ਭਾਖੜਾ ਡੈਮ ਦੇ ਫਲੱਡ ਗੇਟ ਦੋ ਫੁੱਟ ਤੱਕ ਖੋਲ੍ਹੇ ਗਏ, ਛੱਡਿਆ ਗਿਆ 45 ਹਜ਼ਾਰ ਕਿਊਸਿਕ ਪਾਣੀ

Scroll to Top