ਚੰਡੀਗੜ੍ਹ, 15 ਅਗਸਤ, 2023: ਭਾਖੜਾ ਡੈਮ (Bhakra Dam) ‘ਚ ਜਿਆਦਾ ਪਾਣੀ ਦੀ ਆਮਦ/ਚੜਨ ਕਾਰਨ ਦਰਿਆ ਦੇ ਨਾਲ ਲੱਗਦੇ ਨੰਗਲ, ਰੋਪੜ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ | ਇਨ੍ਹਾਂ ਵਿਚ ਪਿੰਡ ਬੇਲਾ ਧਿਆਨੀ, ਭਲਾਨ, ਭਨਾਮ, ਜਿੰਦਵੜੀ, ਦੱਸਗਰਾਈਂ, ਨਿੱਕੂਵਾਲ ਜੋਲ, ਪਲਾਸੀ, ਚੰਦਪੁਰ, ਬੁਰਜ, ਹਰੀਵਾਲ, ਮਹਿੰਦਲੀ ਕਲਾਂ, ਹਰਸਾ ਬੇਲਾ, ਗੋਹਲਣੀ ਵਿੱਚ ਪਾਣੀ ਆਉਣ ਕਾਰਨ ਨਾਲ ਕਾਫੀ ਨੁਕਸਾਨ ਹੋਇਆ ਹੈ |
ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਸ਼ਾਸ਼ਨ ਹਰ ਪਿੰਡ ਪੁੱਜ ਰਿਹਾ ਹੈ, ਐਨ.ਡੀ.ਆਰ. ਐੱਫ ਦੀਆਂ ਟੀਮਾਂ ਆ ਚੁੱਕੀਆਂ ਹੈ ਅਤੇ ਮੇਰੀ ਟੀਮ ਵੀ ਖੁਦ ਪਿੰਡਾ ਵਿੱਚ ਹਨ । ਹਰਜੋਤ ਸਿੰਘ ਬੈਂਸ ਨੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਫੋਟੋ ਖਿੱਚਣ ਲਈ ਨਾ ਜਾਣ ਅਤੇ ਲੋਕਾਂ ਦੀ ਸੰਭਵ ਮੱਦਦ ਕਰਨ ਵਾਲੇ ਅੱਗੇ ਆਉਣ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਪ੍ਰਸ਼ਾਸ਼ਨ ਦੀ ਮੱਦਦ ਨਾਲ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਦਾ ਸਾਹਮਣਾ ਅਸੀਂ ਸੱਭ ਨੇ ਮਿਲ ਕੇ ਕਰਨਾ ਹੈ।
ਜਿਕਰਯੋਗ ਹੈ ਕਿ ਭਾਖੜਾ ਡੈਮ (Bhakra Dam) ਦੇ ਫਲੱਡ ਗੇਟ ਖੁੱਲ੍ਹਣ ਨਾਲ ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਰੋਪੜ ਦੇ ਪਿੰਡ ਸ਼ਾਹਪੁਰ ਬੇਲਾ ਦੇ ਲੋਕ ਚਾਰੋਂ ਪਾਸਿਓਂ ਪਾਣੀ ਵਿੱਚ ਘਿਰੇ ਹੋਏ ਹਨ।